ਕਪੂਰਥਲਾ: ਸ਼ਹਿਰ ਵਿੱਚ ਹੋਏ ਇੱਕ ਵੱਡੇ ਹਾਦਸੇ 'ਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸੁਲਤਾਨਪੁਰ ਰੋਡ 'ਤੇ ਹੁਸੈਨਪੁਰ ਵਿੱਚ ਰੇਲ ਕੋਚ ਫ਼ੈਕਟਰੀ ਦੇ ਨੇੜੇ ਦੇਰ ਰਾਤ ਟਰੱਕ ਅਤੇ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਜ਼ਖ਼ਮੀ ਹੋ ਗਏ।
ਕਪੂਰਥਲਾ 'ਚ ਵਾਪਰੇ ਸੜਕ ਹਾਦਸੇ 'ਚ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ - ਸੜਕ ਹਾਦਸਾ ਕਪੂਰਥਲਾ
ਕਪੂਰਥਲਾ ਵਿੱਚ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ 7 ਮਜ਼ਦੂਰਾਂ ਦੀ ਮੌਤ ਹੋ ਗਈ।
ਫ਼ੋਟੋ
ਮਰਨ ਵਾਲਿਆਂ ਵਿੱਚ ਤਿੰਨ ਵਿਅਕਤੀ ਇੱਕੋਂ ਪਰਿਵਾਰ ਦੇ ਹਨ, ਜਦਕਿ ਇੱਕ ਮਾਂ ਅਤੇ ਧੀ ਦੀ ਵੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਹਾਦਸੇ ਦੇ ਸ਼ਿਕਾਰ ਵਿਅਕਤੀ ਸਿੱਧਵਾਂ ਦੋਨਾਂ ਤੋਂ ਲੇਬਰ ਦਾ ਕੰਮ ਕਰ ਕੇ ਵਾਪਸ ਆਪਣੀਆਂ ਝੁੱਗੀਆਂ 'ਚ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਖੈੜਾ ਰਿਜ਼ੋਰਟ ਨੇੜੇ ਆਲੂਆਂ ਨਾਲ ਲੱਦੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਜੁਗਾੜੂ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਜਦਕਿ 7 ਦੀ ਮੌਤ ਹੋ ਗਈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।