ਪੰਜਾਬ

punjab

ETV Bharat / state

ਲੌਕਡਾਊਨ ਦੌਰਾਨ ਰੇਤ ਮਾਫ਼ੀਆ ਨੇ ਮਹਿੰਗਾ ਕੀਤਾ ਰੇਤਾ

ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਹੁਣ ਰੇਤ ਮਾਫ਼ੀਆ ਵੱਲੋਂ ਵੀ ਰੇਤੇ ਦੇ ਰੇਟਾਂ 'ਚ ਵਾਧਾ ਕਰ ਦਿੱਤਾ ਹੈ। ਪਹਿਲਾ ਜੋ ਰੇਤ ਦੀ ਟ੍ਰਾਲੀ 1500-1600 ਵਿੱਚ ਮਿਲਦੀ ਸੀ ਹੁਣ 2500 ਤੋ ਵੱਧ ਵਿੱਚ ਵਿੱਕ ਰਹੀ ਹੈ।

Sand amnesties increase sand during lockdown
ਲੌਕਡਾਊਨ ਦੌਰਾਨ ਰੇਤ ਮਾਫ਼ੀਆਂ ਨੇ ਮਹਿੰਗਾ ਕੀਤਾ ਰੇਤਾਂ

By

Published : Jun 1, 2020, 11:55 AM IST

ਕਪੂਰਥਲਾ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਦੁਕਾਨਦਾਰਾਂ ਵੱਲੋਂ ਲੋਕਾਂ ਨੂੰ ਮਹਿੰਗਾ ਸਮਾਨ ਦਿੱਤਾ ਜਾ ਰਿਹਾ ਸੀ ਉੱਥੇ ਹੀ ਹੁਣ ਰੇਤ ਮਾਫ਼ੀਆ ਵੱਲੋਂ ਵੀ ਰੇਤੇ ਦੇ ਰੇਟਾਂ 'ਚ ਵਾਧਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਟਰਾਲੀ ਡ੍ਰਾਈਵਰਾਂ ਨੇ ਦਿੱਤੀ ਹੈ।

ਟਰਾਲੀ ਡ੍ਰਾਈਵਰਾਂ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਰੇਤ ਦੀ ਟਰਾਲੀ ਦੇ 1500-1600 ਦੀ ਮਿਲਦੀ ਸੀ ਹੁਣ ਉਹ 2500 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੇਤ ਮਾਫੀਆ ਲੌਕਡਾਊਨ ਦਾ ਫ਼ਾਇਦਾ ਚੁੱਕ ਕੇ ਮਹਿੰਗੇ ਦਾਮਾਂ ਤੇ ਰੇਤਾ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਟਿਪਰ 10 ਹਜ਼ਾਰ ਦਾ ਮਿਲਦਾ ਸੀ ਲੌਕਡਾਊਨ ਹੋਣ ਨਾਲ ਉਹ 20 ਹਜ਼ਾਰ ਦਾ ਮਿਲ ਰਿਹਾ ਹੈ। ਲੌਕਡਾਊਨ ਨਾਲ ਚੀਜ਼ਾਂ ਦੇ ਦਾਮਾਂ 'ਚ ਜ਼ਮੀਨ ਆਸਮਾਨ ਦਾ ਅੰਦਰ ਹੋ ਗਿਆ ਹੈ।

ਲੌਕਡਾਊਨ ਦੌਰਾਨ ਰੇਤ ਮਾਫ਼ੀਆਂ ਨੇ ਮਹਿੰਗਾ ਕੀਤਾ ਰੇਤਾਂ

ਦੂਜੇ ਪਾਸੇ ਸੀਮੇਂਟ ਦੀ ਦੁਕਾਨ ਦੇ ਦੁਕਾਨਦਾਰ ਨੇ ਦੱਸਿਆ ਕਿ ਲੌਕਡਾਊਨ ਹੋਣ ਨਾਲ ਬਹੁਤ ਅਜਿਹੀ ਚੀਜ਼ਾਂ ਹਨ ਜ਼ਿਨ੍ਹਾਂ ਦਾ ਭਾਅ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸੀਮੇਂਟ 350 ਰੁਪਏ ਦਾ ਸੀ ਹੁਣ 390 ਹੋ ਗਿਆ ਹੈ।

ਇਹ ਵੀ ਪੜ੍ਹੋ:ਬੀਜ ਖ਼ਰਾਬ ਨਿਕਲਣ 'ਤੇ ਕਿਸਾਨਾਂ ਨੇ ਐਸ.ਐਸ.ਪੀ ਨੂੰ ਦਰਜ ਕਰਵਾਈ ਸ਼ਿਕਾਇਤ

ਜਦੋਂ ਇਸ ਸੰਦਰਭ 'ਚ ਡਿਪਟੀ ਕਮਿਸ਼ਨਰ ਦਿਪਤੀ ਉਪਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਇਸ ਬਾਰੇ ਜਾਂਚ ਕਰਨਗੇ ਤੇ ਰੇਤ ਮਾਫੀਆ ਵਿਰੁੱਧ ਕਾਰਵਾਈ ਕਰਨਗੇ।

ABOUT THE AUTHOR

...view details