ਕਪੂਰਥਲਾ:ਨਡਾਲਾ-ਬੇਗੋਵਾਲ ਦੇ ਆਸਪਾਸ ਖੇਤਰ ਵਿੱਚ ਲੁੱਟਾਂ-ਖੋਹਾਂ ਦਾ ਸਿਲਸਿਲਾ ਜਾਰੀ ਹੈ। ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅਜਿਹੀ ਵਾਰਦਾਤ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਕਪੂਰਥਲਾ ਦੇ ਨਡਾਲਾ ਤੋਂ ਜਿਥੇ ਪਿੰਡ ਕੂਕਾ ਮੰਡ ਦੀ ਧੁੱਸੀ 'ਚ ਸਿਲੰਡਰਾਂ ਦਾ ਭੁਗਤਾਨ ਕਰ ਕੇ ਵਾਪਸ ਨਡਾਲਾ ਆ ਰਹੇ ਕਰਿੰਦਿਆਂ ਕੋਲੋਂ ਲੁਟੇਰਿਆਂ ਨੇ ਦਾਤਰ ਦਿਖਾ ਕੇ 45,320 ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਕਰਿੰਦਿਆਂ ਨੇ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਕੋਲ ਪਿਸਤੌਲ ਵੀ ਸੀ, ਜਿਸ ਕਾਰਨ ਅਸੀਂ ਜ਼ਿਆਦਾ ਡਰ ਗਏ ਅਤੇ ਪੈਸੇ ਦੇ ਕੇ ਆਪਣੀ ਜਾਨ ਬਚਾਈ ।
ਨਕਦੀ ਖੋਹ ਕੇ ਭੱਜ ਗਏ:ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਛੋਟਾ ਹਾਥੀ ਚਾਲਕ ਕਰਨ ਪੁੱਤਰ ਸ਼ਿਵ ਕੁਮਾਰ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਨਡਾਲਾ ਦੀ ਸਵਰਨ ਗੈਸ ਏਜੰਸੀ ਦੇ ਸਿਲੰਡਰ ਸਪਲਾਈ ਕਰਦੇ ਹਨ। ਜਦ ਉਹ ਸ਼ਾਮ 4:30 ਕੁ ਵਜੇ ਆਪਣੇ ਸਾਥੀ ਨਾਲ ਛੋਟੇ ਹਾਥੀ 'ਤੇ ਸਿਲੰਡਰ ਸਪਲਾਈ ਦੇਕੇ ਕੂਕਾ ਧੁੱਸੀ ਤੱਕ ਪਹੁੰਚੇ ਤਾਂ ਅਚਾਨਕ ਅੱਗੋਂ ਮੋਟਰਸਾਇਕਲ ਸਵਾਰ 2 ਅਣਪਛਾਤੇ ਲੁਟੇਰੇ ਜਿੰਨਾ ਆਪਣੇ ਮੂੰਹ ਬੰਨੇ ਹੋਏ ਸਨ ।ਉਹਨਾਂ ਨੇ ਸਾਨੂੰ ਰੋਕ ਲਿਆ ਅਤੇ ਕੁੱਟਮਾਰ ਕੀਤੀ ਉਪਰੰਤ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਪਾਸੋ 45 ਹਜਾਰ 320 ਰੁਪਏ ਲੁੱਟ ਦੇ ਕਰੀਬ ਨਕਦੀ ਖੋਹ ਕੇ ਭੱਜ ਗਏ।