ਫਗਵਾੜਾ: ਹਰ ਸਾਲ ਵਾਂਗ ਇਸ ਵਾਰ ਵੀ ਫਗਵਾੜਾ ਵਿੱਚ ਰਿਟਾਇਰਡ ਫੌਜੀਆਂ ਲਈ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਸ਼ਾਮਲ ਹੋਏ।
ਫਗਵਾੜਾ 'ਚ ਫੌਜੀਆਂ ਲਈ ਮਿਲਣੀ ਪ੍ਰੋਗਰਾਮ ਇਹ ਪ੍ਰੋਗਰਾਮ ਥਰਡ ਬਟਾਲੀਅਨ ਵੱਲੋਂ ਸ਼ਹਿਰ ਦੇ ਇੱਕ ਨਿੱਜੀ ਪੈਲਸ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਦੌਰਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਕਈ ਰਿਟਾਇਰਡ ਫੌਜੀ ਭਾਗ ਲੈਣ ਪੁਜੇ। ਪ੍ਰੋਗਰਾਮ ਦੇ ਦੌਰਾਨ ਸ਼ਹੀਦ ਹੋਏ ਫੌਜੀਆਂ ਲਈ ਕੁੱਝ ਮਿੰਟਾਂ ਦਾ ਮੌਨ ਰੱਖਿਆ ਗਿਆ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਗਈ।
ਹੋਰ ਪੜ੍ਹੋ :ਲੋਕਾਂ ਨੂੰ ਖੂਨ ਦੇ ਹੰਝੂ ਰੁਲਾ ਰਹੀਂ ਪੰਜਾਬ ਸਰਕਾਰ, ਵੇਖੋ ਸਰਕਾਰੀ ਯੋਜਨਾਵਾਂ ਦੀ ਹਕੀਕਤ
ਇਸ ਮੌਕੇ ਰਿਟਾਇਰਡ ਫੌਜੀਆਂ ਨੇ ਫੌਜ ਦੀ ਡਿਊਟੀ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਤੋਂ ਇਲਾਵਾ ਰਿਟਾਇਰਡ ਫੌਜੀਆਂ ਨੂੰ ਪੈਨਸ਼ਨਾਂ ਸਬੰਧੀ ਆਉਣ ਵਾਲੀ ਪਰੇਸ਼ਾਨੀਆਂ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਦਦ ਵੀ ਦਿੱਤੀ ਗਈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਮੌਕੇ ਮੌਜੂਦਾ ਫੌਜ ਅਧਿਕਾਰੀਆਂ ਨੂੰ ਰਿਟਾਇਰਡ ਤੇ ਸ਼ਹੀਦ ਸਾਥੀਆਂ ਦੇ ਪਰਿਵਾਰਾਂ ਨੂੰ ਹਰ ਮੁਸ਼ਕਲ ਸਮੇਂ ਸਾਥ ਦੇਣ ਦਾ ਵਾਅਦਾ ਕੀਤਾ।