ਕਪੂਰਥਲਾ: ਜ਼ਿਲ੍ਹੇ 'ਚ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮੁੰਡੇ ਨੇ ਆਪਣੇ ਸਕੇ ਮਾਮੇ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਮਾਮਲਾ ਪਿੰਡ ਪਰਵੇਜ ਨਗਰ ਦਾ ਹੈ ਜਿੱਥੇ ਦੀ ਰਹਿਣ ਵਾਲੀ 14 ਸਾਲ ਦੀ ਲੜਕੀ ਅਤੇ ਉਸ ਦੀ ਮਾਂ ਨੇ ਉਸ ਦੀ ਭੂਆ ਦੇ ਮੁੰਡੇ 'ਤੇ ਬਲਾਤਾਕਾਰ ਦੇ ਇਲਜ਼ਾਮ ਲਗਾਏ ਹਨ। ਜਾਣਕਾਰੀ ਦਿੰਦਿਆਂ ਕੁੜੀ ਨੇ ਦੱਸਿਆ ਕਿ ਉਸਦੀ ਭੂਆ ਦਾ ਮੁੰਡਾ ਉਸਨੂੰ ਸ਼ੁੱਕਰਵਾਰ ਸਵੇਰੇ ਇਹ ਕਹਿਕੇ ਘਰੋਂ ਲੈ ਗਿਆ ਕਿ ਉਸਦੀ ਮਾਂ ਬਿਮਾਰ ਹੈ।
ਸਕੀ ਭੂਆ ਦੇ ਮੁੰਡੇ ਨੇ ਮਾਮੇ ਦੀ ਕੁੜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ - kapurthala crime news
ਕਪੂਰਥਲਾ ਦੇ ਪਿੰਡ ਪਰਵੇਜ ਨਗਰ ਵਿੱਚ ਇੱਕ ਮੁੰਡੇ ਨੇ ਆਪਣੇ ਸਕੇ ਮਾਮੇ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਮਗਰੋਂ ਕੁੜੀ ਮੁਤਾਬਕ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਕੁੜੀ ਦੇ ਆਪਣੀ ਭੂਆ ਘਰ ਪਹੁੰਚਣ ਮਗਰੋਂ ਤਿੰਨ ਦਿਨ ਤੱਕ ਉਸਦੀ ਭੂਆ ਦਾ ਮੁੰਡਾ ਉਸ ਨਾਲ ਕੁੱਟਮਾਰ ਅਤੇ ਬਲਾਤਕਾਰ ਕਰਦਾ ਰਿਹਾ। ਇਸ ਮਗਰੋਂ ਕੁੜੀ ਮੁਤਾਬਕ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਹ ਆਪਣੇ ਘਰਦਿਆਂ ਨੂੰ ਇਹ ਬਿਆਨ ਦੇਵੇ ਕਿ ਉਹ ਖੁਦ ਆਪਣੀ ਮਰਜ਼ੀ ਨਾਲ ਆਪਣੀ ਭੂਆ ਦੇ ਮੁੰਡੇ ਨਾਲ ਫਰਾਰ ਹੋਈ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਦੀ ਮੈਡੀਕਲ ਦੇ ਨਤੀਜੇ ਆਉਣ ਮਗਰੋਂ ਹੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਥਾਣਾ ਫੱਤੂ ਢੀਗਾ ਦੇ ਐਸ.ਐਚ.ੳ. ਚੰਨਣ ਸਿੰਘ ਦਾ ਕਹਿਣਾ ਹੈ ਕਿ ਉਹ ਮੈਡੀਕਲ ਦੀ ਰਿਪੋਰਟ ਦਾ ਇੰਤਜਾਰ ਕਰ ਰਹੇ ਹਨ ਜਿਸ ਦੇ ਆਧਾਰ 'ਤੇ ਮਾਮਲੇ ਵਿੱਚ ਬਣਦਾ ਵਾਧਾ ਕੀਤਾ ਜਾਵੇਗਾ।