ਪੰਜਾਬ

punjab

ETV Bharat / state

ਘਰ 'ਚ ਲੱਗੀ ਅੱਗ ਨਾਲ ਲੱਖਾਂ ਦਾ ਰੈਡੀਮੇਡ ਕਪੜਾ ਸੜ੍ਹ ਕੇ ਸਵਾ - phagwara latest news

ਫਗਵਾੜਾ ਦੇ ਲਾਮਿਆ ਮੁੱਹਲੇ ਦੇ ਇੱਕ ਘਰ 'ਚ ਅੱਗ ਲੱਗੀ, ਜਿਸ 'ਚ ਦੁਕਾਨ ਦਾ ਲੱਖਾ ਦਾ ਸਮਾਨ ਸੜਿਆ।

ਫ਼ੋਟੋ
ਫ਼ੋਟੋ

By

Published : Jan 31, 2020, 12:08 PM IST

ਫਗਵਾੜਾ: ਬੀਤੇ ਦਿਨੀਂ ਫਗਵਾੜਾ ਦੇ ਲਾਮਿਆ ਮੁੱਹਲੇ ਦੇ ਇੱਕ ਘਰ 'ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਰ 'ਚ ਅੱਗ ਦੁਪਹਿਰ 1:00 ਵਜੇ ਦੇ ਕਰੀਬ ਲੱਗੀ ਸੀ, ਜਿਸ ਨੂੰ ਅੱਗ ਬੁਝਾਉ ਦਸਤੇ ਨੇ ਸਮੇਂ ਸਿਰ ਪਹੁੰਚ ਕੇ ਕਾਬੂ ਕਰ ਲਿਆ। ਇਸ ਦੌਰਾਨ ਅੱਗ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਘਰ ਦੇ ਮਾਲਕ ਸੌਰਭ ਨੇ ਦੱਸਿਆ ਕਿ ਜਦੋਂ ਘਰ 'ਚ ਅੱਗ ਲੱਗੀ ਸੀ ਉਦੋਂ ਉਹ ਆਪਣੀ ਦੁਕਾਨ 'ਚ ਕੰਮ ਕਰ ਰਹੇ ਸੀ। ਸੌਰਭ ਨੇ ਕਿਹਾ ਕਿ ਉਨ੍ਹਾਂ ਨੂੰ ਘਰ 'ਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਦੀ ਮਾਤਾ ਜੀ ਨੇ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਗ ਬੁਝਾਓ ਦਸਤੇ ਨੂੰ ਸੂਚਿਤ ਕਰ ਅੱਗ 'ਤੇ ਕਾਬੂ ਪਾਇਆ।

ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਘਰ 'ਚ ਪਇਆ ਦੁਕਾਨ ਦਾ ਰੈਡੀਮੇਡ ਕਪੜਾ ਸੜ ਗਿਆ। ਇਸ ਨਾਲ ਦੁਕਾਨ ਮਾਲਕ ਨੂੰ 3 ਲੱਖ ਦਾ ਨੁਕਸਾਨ ਹੋ ਗਿਆ। ਸੌਰਭ ਨੇ ਕਿਹਾ ਕਿ ਅੱਗ ਲੱਗਣ ਨਾਲ ਉਨ੍ਹਾਂ ਦੀ ਮਾਤਾ ਜੀ ਦੀ ਹਾਲਾਤ ਖ਼ਰਾਬ ਹੋ ਗਈ, ਜਿਸ ਲਈ ਉਨ੍ਹਾਂ ਨੂੰ ਨਿਰਮਲਾ ਹਸਪਤਾਲ 'ਚ ਦਾਖਲ ਕੀਤਾ ਗਿਆ।

ਇਹ ਵੀ ਪੜ੍ਹੋ: ਬੈਂਕ ਕਰਮਚਾਰੀਆਂ ਦਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ

ਅੱਗ ਬੁਝਾਓ ਦਸਤੇ ਨੇ ਕਿਹਾ ਕਿ ਉਨ੍ਹਾਂ ਨੂੰ 1:10 ਮਿੰਟ 'ਤੇ ਸੂਚਨਾ ਮਿਲੀ ਸੀ ਕਿ ਲਾਮਿਆ ਮੁਹੱਲੇ ਦੇ ਘਰ 'ਚ ਅੱਗ ਲੱਗੀ ਹੈ, ਜਿਸ ਨੂੰ ਬੁਝਾਓਣ ਲਈ ਉਨ੍ਹਾਂ ਨੇ ਮਿਨੀ ਫਾਇਰ ਵੈਨ ਭੇਜੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਕਮਰੇ ਦੀ ਅੱਗ ਨੂੰ ਤਾਂ ਕਾਬੂ ਕਰ ਲਿਆ ਤੇ ਦੂਜੇ ਕਮਰੇ 'ਚ ਸਿਲੰਡਰ ਪਏ ਹੋਣ ਕਾਰਨ ਉਸ ਕਮਰੇ ਦੀ ਅੱਗ ਨੂੰ ਵੱਧਣ ਤੋਂ ਰੋਕ ਲਿਆ। ਉਨ੍ਹਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਲਗਭਗ ਇੱਕ ਹਜ਼ਾਰ ਫੁੱਟ ਦੀ ਲੈਥ ਲੱਗਾ ਕੇ ਅੱਗ 'ਤੇ ਕਾਬੂ ਪਾਇਆ ਸੀ।

ABOUT THE AUTHOR

...view details