ਕਪੂਰਥਲਾ: ਕੋਰੋਨਾ ਦੀ ਲੜਾਈ ਦੌਰਾਨ ਕੁਝ ਆਗੂ ਘਰ ਬੈਠ ਕੇ ਵੱਖ-ਵੱਖ ਤਕਨੀਕੀ ਤਰੀਕਿਆਂ ਨਾਲ ਲੋਕਾਂ ਨਾਲ ਜੁੜ ਰਹੇ ਹਨ ਅਤੇ ਪ੍ਰਬੰਧਕ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਉਥੇ ਹੀ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੱਖਰੇ ਅੰਦਾਜ ਵਿੱਚ 'ਬੁਲੇਟ' 'ਤੇ ਸਵਾਰ ਹੋ ਕੇ ਸਫਾਈ ਸਹੂਲਤਾਂ ਤੇ ਅਨਾਜ ਮੰਡੀ ਦਾ ਜਾਇਜ਼ਾ ਲਿਆ।
ਰਾਣਾ ਗੁਰਜੀਤ ਸਿੰਘ ਨੇ 'ਬੁਲੇਟ' 'ਤੇ ਲਿਆ ਕਪੂਰਥਲਾ ਦਾ ਜਾਇਜ਼ਾ
ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੱਖਰੇ ਅੰਦਾਜ ਵਿੱਚ 'ਬੁਲੇਟ' 'ਤੇ ਸਵਾਰ ਹੋ ਕੇ ਸਫਾਈ ਸਹੂਲਤਾਂ ਤੇ ਅਨਾਜ ਮੰਡੀ ਦਾ ਜਾਇਜ਼ਾ ਲਿਆ।
ਰਾਣਾ ਗੁਰਜੀਤ ਸਿੰਘ
ਰਾਣਾ ਗੁਰਜੀਤ ਦਾ ਕਹਿਣਾ ਹੈ ਕਿ ਸ਼ਹਿਰ ਦੇ ਤੰਗ ਮੁਹੱਲਿਆਂ ਵਿੱਚ ਮੋਟਰਸਾਈਕਲ 'ਤੇ ਪਹੁੰਚਣਾ ਇੱਕ ਆਸਾਨ ਤਰੀਕਾ ਹੈ ਤੇ ਇਸ ਨਾਲ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਵੀ ਹੁੰਦੀ ਹੈ ਜਿਸ ਲਈ ਕਾਰ, ਸੁਰੱਖਿਆ ਅਮਲੇ ਤੇ ਡਰਾਈਵਰ ਦੀ ਕੋਈ ਜ਼ਰੂਰਤ ਨਹੀਂ ਹੈ।
ਰਾਣਾ ਨੇ ਕਿਹਾ ਕਿ 30 ਸਾਲਾ ਬਾਅਦ ਉਹ ਬੁਲੇਟ 'ਤੇ ਲੋਕਾਂ ਦੀ ਸੇਵਾ ਵਿਚ ਸਾਹਮਣੇ ਆਏ ਹਨ। ਇਸ ਸਮੇਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਵਿੱਚ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਸੰਬੰਧੀ ਉਹ ਪ੍ਰਸ਼ਾਸਨ ਨਾਲ ਗੱਲ ਕਰਨਗੇ ਤਾਂਕਿ ਸਖ਼ਤੀ ਕੀਤੀ ਜਾਵੇ।