ਕਪੂਰਥਲਾ: ਬੇਗੋਵਾਲ ਥਾਣੇ ਦੇ ਏਐਸਆਈ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ 2 ਮਾਣਯੋਗ ਜੱਜਾਂ ਨੂੰ ਉਕਤ ਏਐਸਆਈ ਦੇ ਸੰਪਰਕ ਵਿੱਚ ਆਉਣ ਕਾਰਨ ਕੁਆਰੰਟੀਨ ਕਰ ਦਿੱਤਾ ਗਿਆ ਹੈ।
2 ਜੱਜਾਂ ਸਮੇਤ ਅਦਾਲਤੀ ਸਟਾਫ ਕੁਆਰੰਟਾਈਨ - ਏਐਸਆਈ ਕੋਰੋਨਾ ਪੌਜ਼ਿਟਿਵ
ਬੇਗੋਵਾਲ ਥਾਣੇ ਦੇ ਏਐਸਆਈ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ 2 ਜੱਜਾਂ ਤੇ ਅਦਾਲਤੀ ਸਟਾਫ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੇਗੋਵਾਲ ਥਾਣੇ ਵਿੱਚ ਤਾਇਨਾਤ ਕੋਰੋਨਾ ਪੌਜ਼ਿਟਿਵ ਪਾਏ ਗਏ ਏਐਸਆਈ ਦਲਜੀਤ ਸਿੰਘ ਨੇ ਆਪਣੀ ਹਿਸਟਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 28 ਮਈ 2020 ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਅਤੇ 2 ਜੂਨ 2020 ਨੂੰ ਭੁਲੱਥ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਮਾਣਯੋਗ ਜੱਜਾਂ ਸਮੇਤ ਹੋਰ ਪੁਲਸ ਅਤੇ ਅਦਾਲਤੀ ਕਾਮਿਆਂ ਦੇ ਸੰਪਰਕ ਵਿਚ ਆਇਆ ਸੀ।
ਇਸ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨ ਨੇ ਦੋਵਾਂ ਜੱਜਾਂ ਵਧੀਕ ਸੈਸ਼ਨ ਜੱਜ ਰਮਨ ਕੁਮਾਰ ਅਤੇ ਸਬ ਡਿਵੀਜ਼ਨ ਭੁਲੱਥ ਦੇ ਜੱਜ ਡਾ. ਸੁਸ਼ੀਲ ਬੋਧ ਸਮੇਤ ਸਰਕਾਰੀ ਐਡਵੋਕੇਟ ਜੇਐਸ ਮਾਰੋਕ ਅਤੇ ਵਿਕਾਸ ਸੱਭਰਵਾਲ ਸਮੇਤ ਨਾਇਬ ਅਦਾਲਤ ਅਤੇ ਦੋਵਾਂ ਅਦਾਲਤਾਂ ਦੇ ਸਟਾਫ ਦੇ 4-4 ਕਾਮਿਆਂ ਨੂੰ ਵੀ ਕੁਆਰੰਟੀਨ ਕਰ ਦਿੱਤਾ ਹੈ।