ਸੁਲਤਾਨਪੁਰ :ਸੁਲਤਾਨਪੁਰ ਲੋਧੀ ਨੇੜੇ ਪਿੰਡ ਝੱਲੇ ਵਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਨੌਜਵਾਨ ਨੇ ਕਿਹਾ ਹੈ ਕਿ ਉਹ ਫਿਲੀਪੀਨਜ਼ ਦੇ ਮਨੀਲਾ ਸ਼ਹਿਰ ਵਿਚ ਫਸਿਆ ਹੋਇਆ ਹੈ, ਤਾਲਾਬੰਦੀ ਕਾਰਨ ਉਸ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਇਸ ਲਈ ਨੌਜਵਾਨ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਨੂੰ ਅਪੀਲ ਕੀਤੀ ਹੈ। ਮਦਦ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਇਆ।
ਪੰਜਾਬ ਸਰਕਾਰ ਤੇ ਸੰਤ ਸੀਚੇਵਾਲ ਅੱਗੇ ਮਦਦ ਦੀ ਫਰਿਆਦ :ਸੁਲਤਾਨਪੁਰ ਲੋਧੀ ਦੇ ਨੌਜਵਾਨ ਸਰਬਜੀਤ ਸਿੰਘ, ਜੋ ਕਿ ਫਿਲੀਪੀਂਜ਼ ਦੀ ਰਾਜਧਾਨੀ ਮਨੀਲਾ ਪੰਜ ਸਾਲ ਪਹਿਲਾਂ ਰਿਜ਼ਕ ਕਮਾਉਣ ਲਈ ਗਿਆ ਸੀ ਪਰ ਹੁਣ ਉਥੇ ਕੰਮ-ਕਾਜ਼ ਨਾ ਹੋਣ ਕਾਰਨ ਉਥੋਂ ਇਕ ਵੀਡੀਓ ਪੰਜਾਬ ਸਰਕਾਰ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਂ ਜਾਰੀ ਕਰ ਕੇ ਮਦਦ ਦੀ ਮੰਗ ਕੀਤੀ ਹੈ। ਸਰਬਜੀਤ ਵੇ ਕਿਹਾ ਕਿ ਲਗਾਤਾਰ ਲਾਕਡਾਊਨ ਹੋਣ ਕਾਰਨ ਨਾ ਹੀ ਕੁਝ ਕਮਾ ਸਕਿਆ ਤੇ ਨਾ ਹੀ ਪਿੱਛੇ ਪਿੰਡ ਭੇਜ ਸਕਿਆ। ਸਰਬਜੀਤ ਨੇ ਕਿਹਾ ਕਿ ਇਥੇ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਹੈ। ਉਕਤ ਨੌਜਵਾਨ ਨੇ ਕਿਹਾ ਕਿ ਮਨੀਲਾ ਵਿਚ ਕੰਮ-ਕਾਜ਼ ਨਾ ਹੋਣ ਦੇ ਨਾਲ-ਨਾਲ ਲੁੱਟਾਂ ਖੋਹਾਂ ਵੀ ਬਹੁਤ ਹੋ ਰਹੀਆਂ ਹਨ, ਜੋ ਵੀ ਕਮਾਉਣੇ ਹਾਂ ਓਨਾ ਕਿ ਲੁਟੇਰੇ ਕਮਰਿਆਂ ਵਿਚ ਆ ਕੇ ਖੋਹ ਲੈਂਦੇ ਹਨ। ਜੇਕਰ ਉਨ੍ਹਾਂ ਦਾ ਵਿਰੋਧ ਕਰੀਏ ਤਾਂ ਉਹ ਗੋਲੀ ਮਾਰਨ ਦੀ ਧਮਕੀ ਦਿੰਦੇ ਹਨ।