ਪੰਜਾਬ

punjab

ETV Bharat / state

ਸੰਤ ਸੀਚੇਵਾਲ ਨੇ ਰਿਪੋਰਟ ਕਾਰਡ ਕੀਤਾ ਜਾਰੀ, ਕਿਹਾ- "ਪੰਜਾਬੀ, ਕਿਸਾਨੀ ਤੇ ਪਾਣੀਆਂ ਦੇ ਲੇਖੇ ਇੱਕ ਸਾਲ" - ਵਿਦੇਸ਼ ਮੰਤਰੀ ਜੈਸ਼ੰਕਰ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਇੱਕ ਸਾਲ ਮੁਕੰਮਲ ਕਰ ਲੈਣ ਉਤੇ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ 75 ਸਾਲਾਂ ਵਿੱਚ ਪਹਿਲੀ ਵਾਰ ਰਾਜ ਸਭਾ ਵਿੱਚ ਪੰਜਾਬੀ ਲਾਗੂ ਕਰਵਾਏ ਜਾਣ ਦਾ ਉਹਨਾਂ ਨੂੰ ਸਭ ਤੋਂ ਵੱਧ ਮਾਣ ਹੈ।

Punjabi, agriculture and water accounts for one year, Sant Seechewal released the report card
ਪੰਜਾਬੀ, ਕਿਸਾਨੀ ਤੇ ਪਾਣੀਆਂ ਦੇ ਲੇਖੇ ਇੱਕ ਸਾਲ, ਸੰਤ ਸੀਚੇਵਾਲ ਨੇ ਰਿਪੋਰਟ ਕਾਰਡ ਕੀਤਾ ਜਾਰੀ

By

Published : Jul 9, 2023, 6:59 AM IST

ਪੰਜਾਬੀ, ਕਿਸਾਨੀ ਤੇ ਪਾਣੀਆਂ ਦੇ ਲੇਖੇ ਇੱਕ ਸਾਲ, ਸੰਤ ਸੀਚੇਵਾਲ ਨੇ ਰਿਪੋਰਟ ਕਾਰਡ ਕੀਤਾ ਜਾਰੀ

ਕਪੂਰਥਲਾ :ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਇੱਕ ਸਾਲ ਮੁਕੰਮਲ ਕਰ ਲੈਣ ਉਤੇ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ 75 ਸਾਲਾਂ ਵਿੱਚ ਪਹਿਲੀ ਵਾਰ ਰਾਜ ਸਭਾ ਵਿੱਚ ਪੰਜਾਬੀ ਲਾਗੂ ਕਰਵਾਏ ਜਾਣ ਦਾ ਉਹਨਾਂ ਨੂੰ ਸਭ ਤੋਂ ਵੱਧ ਮਾਣ ਹੈ। ਸੰਤ ਸੀਚੇਵਾਲ ਨੇ ਆਪਣੇ ਇਕ ਸਾਲ ਦੇ ਕਾਰਜ ਕਾਲ ਦੌਰਾਨ ਪੰਜਾਬ, ਪੰਜਾਬੀ, ਕਿਸਾਨੀ, ਪਾਣੀ, ਵਾਤਾਵਰਣ ਤੇ ਗਰੀਬਾਂ ਲੋੜਵੰਦਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਰਾਜ ਸਭਾ ਵਿੱਚ ਉਠਾਇਆ।

ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਕਰਵਾਏ ਇਹ ਕੰਮ :ਬਤੌਰ ਮੈਂਬਰ ਪਾਰਲੀਮੈਂਟ ਦੇ ਅਧਿਕਾਰਾਂ ਦੀ ਵਰਤੋਂ ਕਰਦਿਆ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਕੈਂਸਰ ਤੇ ਹੋਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ 20 ਲੱਖ ਦੀ ਸਹਾਇਤਾ ਲੈ ਕੇ ਦਿੱਤੀ। ਉੱਥੇ ਹੀ ਆਪਹਜ਼ ਵਿਅਕਤੀਆਂ ਲਈ ਮੋਟਰਾਈਜ਼ਡ ਟਰਾਈਸਾਈਕਲ ਲਈ 12 ਲੱਖ 84 ਹਜ਼ਾਰ ਦੀ ਸਹਾਇਤਾ ਰਾਸ਼ੀ, ਆਪਣੇ ਫੰਡ ਵਿੱਚੋਂ ਦਿੱਤੀ। ਇਸਤੋਂ ਇਲਾਵਾ 100 ਦੇ ਕਰੀਬ ਅਪਾਹਜ ਵਿਅਕਤੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲ ਦਿੱਤੀਆਂ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀਆਂ ਨੂੰ ਉਪਰ ਚੁੱਕਣ ਲਈ ਚਿੱਟੀ ਵੇਈਂ ਤੇ 200 ਕਿਊਸਿਕ ਪਾਣੀ ਛੱਡਣ ਵਾਸਤੇ ਰੈਗੂਲੇਟਰ ਬਣਾਉਣ ਲਈ 1 ਕੋਰੜ 19 ਲੱਖ ਦੇ ਪ੍ਰਾਜੈਕਟ ਉਤੇ ਕੰਮ ਸ਼ੁਰੂ ਕਰਵਾਇਆ ਹੈ ਤਾਂ ਜੋ ਚਿੱਟੀ ਵੇਈਂ ਸਾਰਾ ਸਾਲ ਵਗਦੀ ਰਹੇ।

ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਉਪਰਾਲਾ :ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਅੰਬੈਸੀਆਂ ਰਾਹੀ ਉਹਨਾਂ ਨੇ ਵੱਖ-ਵੱਖ ਦੇਸ਼ਾਂ ਵਿੱਚੋਂ ਟਰੈਵਲ ਏਜੰਟਾਂ ਰਾਹੀਂ ਫਸੇ ਮੁੰਡੇ ਤੇ ਕੁੜੀਆਂ ਨੂੰ ਸੁਰੱਖਿਅਤ ਆਪਣੇ ਘਰੀਂ ਪਰਤਾਉਣ ਦਾ ਆਪਣਾ ਮੁੱਢਲਾ ਫਰਜ਼ ਨਿਭਾਇਆ ਹੈ। ਉਹਨਾਂ ਦੱਸਿਆ ਕਿ ਅਰਬ ਦੇਸ਼ਾਂ ਵਿੱਚੋਂ 7 ਲੜਕੀਆਂ ਨੂੰ ਵਾਪਿਸ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾ ਵਿੱਚ ਫਸੇ 11 ਲੜਕਿਆਂ ਨੂੰ ਵਾਪਿਸ ਲ਼ਿਆਂਦਾ ਗਿਆ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਜਿਹੜੇ 8 ਨੌਜਵਾਨਾਂ ਦੀ ਮੌਤ ਵਿਦੇਸ਼ਾਂ ਵਿੱਚ ਹੋ ਗਈ ਸੀ। ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਰਸਮਾਂ ਲਈ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਗਿਆ।

ਤਿੰਨ ਸੈਸ਼ਨਾਂ ਦੌਰਾਨ ਕਿਸਾਨੀ ਤੋਂ ਲੈ ਕੇ ਇਹ ਲੋਕ ਮੁੱਦਿਆਂ ਉਤੇ ਕੀਤੀ ਗੱਲ :ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਤਿਹਾਸਿਕ ਪਿੰਡ ਡੱਲਾ ਨੂੰ ਗੋਦ ਲਿਆ ਹੋਇਆ ਹੈ। ਇਸਦੇ ਬਹੁ-ਪੱਖੀ ਵਿਕਾਸ ਲਈ 50 ਲੱਖ ਤੋਂ ਵੱਧ ਦੀ ਰਕਮ ਖਰਚੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਦੀ ਪੀਣ ਵਾਲੇ ਪਾਣੀ ਦੇ 20 ਟੈਂਕਰ ਲੈ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਦ ਵਿੱਚ ਉਹਨਾਂ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਹੀ ਕਿਸਾਨਾਂ ਦੇ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਚੁੱਕਿਆ ਸੀ। ਤਿੰਨ ਸੈਸ਼ਨਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ, ਖੁਦਕੁਸ਼ੀਆਂ ਅਤੇ ਉਹਨਾਂ ਦੀ ਫਸਲ ਦੇ ਵਾਜਿਬ ਮੁੱਲ ਨਾ ਮਿਲਣ ਦਾ ਮੁੱਦਿਆਂ ਨੂੰ ਉਠਾਇਆ।

ਪਾਕਿਸਤਾਨ ਵੱਲੋਂ ਭਾਰਤ ਵਿੱਚੋਂ ਜਾਂਦੀਆਂ 22 ਡਰੇਨਾਂ ਦੇ ਪਾਣੀ ਨੂੰ ਬੰਨ੍ਹ ਮਾਰਨ ਦਾ ਮੁੱਦਾ: ਪਹਿਲੇ ਸ਼ੈਸ਼ਨ ਦੌਰਾਨ ਹੀ ਪਾਕਿਸਤਾਨ ਵੱਲੋਂ ਭਾਰਤ ਵਿੱਚੋਂ ਜਾ ਰਹੀਆਂ 22 ਡਰੇਨਾਂ ਦੇ ਪਾਣੀਆਂ ਨੂੰ ਬੰਨ੍ਹ ਮਾਰਨ ਨਾਲ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਮੁੱਦਾ ਸਦਨ ਵਿੱਚ ਰੱਖਿਆ। ਕਾਰਪੋਰਟਾਂ ਵਾਂਗ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ ਸੰਸਦ ਵਿੱਚ ਮੰਗ ਕੀਤੀ। ਮਨਰੇਗਾ ਵਰਕਰਾਂ ਦੀਆਂ ਮੁਸ਼ਕਿਲਾਂ ਅਤੇ ਇਸ ਸਕੀਮ ਤਹਿਤ ਫੰਡ ਦੇਰੀ ਨਾਲ ਮਿਲਣ ਦਾ ਮੁੱਦਾ ਵੀ ਉਠਾਇਆ। ਸੰਤ ਸੀਚੇਵਾਲ ਨੇ ਕਿਹਾ ਕਿ ਉਹ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਵਿੱਚ ਵੀ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਉਣਗੇ।

ABOUT THE AUTHOR

...view details