ਕਪੂਰਥਲਾ: ਫਗਵਾੜਾ ਦੇ ਸਰਕਾਰੀ ਰੈਸਟ ਹਾਉਸ 'ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਿਜਲੀ ਦੇ ਕੱਟੇ ਕੰਨੈਕਸ਼ਨਾਂ ਤੇ 2020-21 ਦੇ ਬਜਟ 'ਤੇ ਚਰਚਾ ਕੀਤੀ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਨ੍ਹਾਂ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਸਨ ਉਨ੍ਹਾਂ ਕੋਲ ਕਿਸੇ ਨਾ ਕਿਸੇ ਤਰ੍ਹਾਂ ਦੀ ਪੈਸਿਆਂ ਦੀ ਤੰਗੀ ਜ਼ਰੂਰ ਹੋਵੇਗੀ ਜਿਸ ਕਰਕੇ ਉਹ ਆਪਣਾ ਬਿਜਲੀ ਦਾ ਬਿੱਲ ਜਮਾਂ ਨਹੀਂ ਕਰਵਾ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਬਿਜਲੀ ਦੇ ਦਰ 'ਚ ਇੰਨੀ ਕੁ ਵਾਧਾ ਕਰ ਦਿੱਤਾ ਹੈ ਜਿਸ ਕਰਕੇ ਆਮ ਜਨਤਾ ਕੋਲੋਂ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾ ਰਿਹਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ 'ਚ ਆਏ ਤਿੰਨ ਸਾਲ ਹੋ ਗਏ ਹਨ ਤੇ ਆਮ ਜਨਤਾ ਨੂੰ ਕੈਪਟਨ ਸਰਕਾਰ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸਗੋਂ ਉਹ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਦਰ ਦੀ ਚੱਕੀ ਥੱਲੇ ਪਿਸ ਰਹੇ ਹਨ। ਉਨ੍ਹਾਂ ਦੱਸਿਆ ਕਿ 1990 ਦੇ ਵਿੱਚ ਐਨ ਰੋਨ ਪਾਵਰ ਪ੍ਰੋਜੈਕਟ 'ਚ ਮਹਾਂਰਾਸ਼ਟਰਾਂ ਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਮਹਿੰਗੀ ਬਿਜਲੀ ਸਮਝੋਤਾ ਨੂੰ ਰੱਦ ਕੀਤਾ ਸੀ ਉਨ੍ਹਾਂ ਕਿਹਾ ਕਿ ਪਰ ਕੈਪਟਨ ਸਰਕਾਰ ਇਸ ਤਰ੍ਹਾਂ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ 2.50 ਰੁਪਏ ਦੀ ਬਿਜਲੀ ਦੀ ਖ਼ਰੀਦ ਕਰਕੇ 8 ਰੁੁਪਏ 'ਚ ਲੋਕਾਂ ਨੂੰ ਸਪਲਾਈ ਕਰ ਰਹੀ ਹੈ।