ਫਗਵਾੜਾ: 13 ਅਪ੍ਰੈਲ 2018 ਦੀ ਰਾਤ ਦੇ ਵੇਲੇ ਜੀਟੀ ਰੋਡ 'ਤੇ ਸਥਿਤ ਪੇਪਰ ਚੌਕ ਦੇ ਉੱਤੇ ਚੌਕ ਦਾ ਨਾਂ ਬਦਲਣ ਨੂੰ ਲੈ ਕੇ ਦਲਿਤ ਸਮਾਜ ਅਤੇ ਹਿੰਦੂ ਸੰਗਠਨ ਫਗਵਾੜਾ ਪ੍ਰਸ਼ਾਸਨ ਦੀ ਕਮਜ਼ੋਰੀ ਦੇ ਚੱਲਦੇ ਹੋਏ ਆਹਮਣੇ ਸਾਹਮਣੇ ਹੋ ਗਏ ਸੀ ਅਤੇ ਦੋਵੇਂ ਧਿਰਾਂ ਦੇ ਵਿੱਚ ਜ਼ਬਰਦਸਤ ਵਿਵਾਦ ਦੇ ਵਿੱਚ ਗੋਲੀਆਂ ਚਲਾਉਣ ਦਾ ਮਾਮਲਾ ਕੀ ਸਾਹਮਣੇ ਆਇਆ ਸੀ।
ਇਸ ਟਕਰਾਅ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਇੱਕ ਜ਼ਖ਼ਮੀ ਹੋ ਗਿਆ ਸੀ,
ਫਗਵਾੜਾ ਚੌਕ ਮਾਮਲਾ ਮੁੜ ਹੋਇਆ ਤਾਜ਼ਾ, 24 ਫ਼ਰਵਰੀ ਨੂੰ ਦਿੱਤਾ ਜਾਵੇਗਾ ਧਰਨਾ ਇਸ ਮਾਮਲੇ ਦੇ ਵਿਚ ਤਤਕਾਲੀਨ ਐਸਐਚਓ ਗੁਰਮੀਤ ਸਿੰਘ ਨੇ ਦੋਵੇਂ ਧਿਰਾਂ ਤੇ ਦੇ 16-16 ਲੋਕਾਂ ਤੇ ਐੱਫ਼ਆਈਆਰ ਦਰਜ ਕੀਤੀ ਸੀ ਅਤੇ ਪੁਲਿਸ ਨੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੂੰ, ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ।
ਇਸ ਮਾਮਲੇ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਜਨਰਲ ਕੈਟਾਗਰੀ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਦੋ ਸਾਲ ਬੀਤ ਗਏ ਨੇ ਪਰ ਪੰਜਾਬ ਸਰਕਾਰ ਅਤੇ ਫਗਵਾੜਾ ਪੁਲਿਸ ਪ੍ਰਸ਼ਾਸਨ ਜਾਣਬੁੱਝ ਕੇ ਉਕਤ ਚਾਰ ਨੇਤਾਵਾਂ ਦੀ ਰਿਹਾਈ ਦੇ ਲਈ ਜ਼ਮਾਨਤ ਕਰਵਾਉਣ ਦੇ ਲਈ ਨਵੀਂ ਨਿੱਤ ਨਵੀਂ ਪਰੇਸ਼ਾਨੀ ਖੜ੍ਹੀ ਕਰ ਰਹੀ ਹੈ।
ਜਨਰਲ ਕੈਟਾਗਿਰੀ ਅਤੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਅਧਿਕਾਰੀ ਵੱਲੋਂ ਕੋਰਟ ਦੇ ਵਿੱਚ ਝੂਠਾ ਐਫੀਡੇਵਿਟ ਦਿੱਤਾ ਗਿਆ ਹੈ ਕਿ ਉਕਤ ਚਾਰ ਨੇਤਾ ਜੇਲ ਦੇ ਵਿਚ ਬੰਦ ਹੈ ਅਗਰ ਇਨ੍ਹਾਂ ਦੀ ਜ਼ਮਾਨਤੀ ਰਿਹਾਈ ਕੀਤੀ ਜਾਂਦੀ ਹੈ ਤੇ ਸ਼ਹਿਰ ਅਤੇ ਖੇਤਰ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ ਜਿਹੜਾ ਸਰਾਸਰ ਝੂਠ ਹੈ।
ਇਸ ਮਾਮਲੇ ਸਬੰਧੀ ਜਨਰਲ ਕੈਟਾਗਰੀ ਅਤੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਕਾਰਜਕਰਤਾਵਾਂ ਦੀ ਅੱਜ ਫਗਵਾੜਾ ਹਨੂਮਾਨ ਗੜ੍ਹੀ ਮੰਦਰ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਹਦੇ ਵਿੱਚ ਨਿਰਣਾ ਦਿੱਤਾ ਗਿਆ ਕਿ ਅਠਾਰਾਂ ਤਰੀਕ ਨੂੰ ਉਕਤ ਮਾਮਲੇ ਸਬੰਧੀ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਦੇ ਵਿੱਚ 24 ਫ਼ਰਵਰੀ ਤੋਂ ਫਗਵਾੜਾ ਦੇ ਗਾਂਧੀ ਚੌਕ ਦੇ ਵਿੱਚ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਫਗਵਾੜਾ ਪ੍ਰਸ਼ਾਸਨ ਦੀ ਹੋਵੇਗੀ ।
ਜਨਰਲ ਕੈਟਾਗਿਰੀ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਸਾਡੀ ਲੜਾਈ ਕਿਸੇ ਜਾਤੀ ਧਰਮ ਦਾ ਵਿਅਕਤੀ ਦੇ ਖ਼ਿਲਾਫ਼ ਨਹੀਂ ਸਾਡੀ ਲੜਾਈ ਫਗਵਾੜਾ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਹੋਵੇਗੀ ।