ਪੰਜਾਬ

punjab

ETV Bharat / state

ਪ੍ਰਾਪਰਟੀ ਡੀਲਰ ਤੇ ਕਾਂਗਰਸੀ ਨੇਤਾ ਦੇ ਮੁੰਡੇ ਨੇ ਖੁਦਕੁਸ਼ੀ ਕਰ ਦਿੱਤੀ ਜਾਨ - ਪ੍ਰਾਪਰਟੀ ਡੀਲਰ

ਫਗਵਾੜਾ ਸਤਨਾਮਪੁਰਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ (ਜਤਿਨ ਕੁਮਾਰ) ਨੇ ਭੇਦਭਰੇ ਹਾਲਾਤਾਂ 'ਚ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ।

commits suicide
ਫ਼ੋਟੋ

By

Published : Jan 13, 2020, 10:22 AM IST

ਫਗਵਾੜਾ: ਬੀਤੇ ਦਿਨੀਂ ਸਤਨਾਮਪੁਰਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ (ਜਤਿਨ ਕੁਮਾਰ) ਨੇ ਸ਼ਾਮ 7:00 ਵਜੇ ਭੇਦਭਰੇ ਹਾਲਾਤਾਂ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਜਤਿਨ ਕੁਮਾਰ ਕਾਂਗਰਸੀ ਆਗੂ ਤੇ ਪ੍ਰਾਪਰਟੀ ਡੀਲਰ ਦਾ ਮੁੰਡਾ ਸੀ।

ਦੱਸਿਆ ਜਾ ਰਿਹਾ ਹੈ ਕਿ ਜਤਿਨ ਦਾ ਸਵਾ ਸਾਲ ਪਹਿਲਾਂ ਬਾਬਾ ਗਧੀਆ ਦੀ ਰਹਿਣ ਵਾਲੀ ਗੀਤਾਂਜਲੀ ਨਾਂਅ ਦੀ ਲੜਕੀ ਨਾਲ ਵਿਆਹ ਹੋਇਆ ਸੀ।

ਮ੍ਰਿਤਕ ਦੇ ਪਿਤਾ ਹਰੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੀਤਾਂਜਲੀ ਨੂੰ ਵਿਆਹ ਹੋਣ ਤੋਂ ਕੁਝ ਸਮੇਂ ਬਾਅਦ ਹੀ ਕੈਨੇਡਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਗੀਤਾਂਜਲੀ ਦੇ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਸੁਹਰੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ।

ਵੀਡੀਓ

ਹਰੀਸ਼ ਕੁਮਾਰ ਨੇ ਕਿਹਾ ਕਿ ਗੀਤਾਂਜਲੀ ਨੂੰ ਜਦੋਂ ਦਾ ਕੈਨੇਡਾ ਭੇਜਿਆ ਹੈ ਉਸ ਤੋਂ ਬਾਅਦ ਗੀਤਾਂਜਲੀ ਨੇ ਜਤਿਨ ਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਜਤਿਨ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਸ ਤੋਂ ਦੁਖੀ ਹੋ ਕੇ ਜਤਿਨ ਨੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ: 100 ਗ੍ਰਾਮ ਹੈਰੋਇਨ ਤੇ 7 ਲੱਖ 25 ਹਜ਼ਾਰ ਦੀ ਡੱਰਗ ਮਨੀ ਸਣੇ ਨਸ਼ਾ ਤਸਕਰ ਕਾਬੂ

ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਤਿਨ ਨੇ ਪੱਖੇ ਨੂੰ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਕਿਹਾ ਕਿ ਜਤਿਨ ਦੇ ਪਿਤਾ ਦੇ ਬਿਆਨ 'ਤੇ ਕੇਸ ਦਰਜ ਕਰ ਲਿਆ ਹੈ। ਜਤਿਨ ਦਾ ਪੋਸਟਮਾਟਮ ਕਰ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ।

ABOUT THE AUTHOR

...view details