ਕਪੂਰਥਲਾ:ਸੁਤੰਤਰਤਾ ਦਿਵਸ ਦੇ ਸਬੰਧ 'ਚ ਸ਼ਹਿਰ ਅੰਦਰ ਨਾਕਾਬੰਦੀ ਕਰਕੇ ਪੁਲਿਸ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਦੀ ਚੌਕਸੀ ਦੇ ਚੱਲਦਿਆਂ ਇਕ ਸ਼ੱਕੀ ਨੌਜਵਾਨ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਮੁਲਜ਼ਮ ਅਤੇ ਹਥਿਆਰ ਸਣੇ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਹੈ, ਤਾਂ ਜੋ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਉਸ ਨੇ ਇਹ ਹਥਿਆਰ ਅਪਣੇ ਕੋਲ ਕਿਉਂ ਰੱਖਿਆ ਹੋਇਆ ਹੈ।
ਚੈਕਿੰਗ ਦੌਰਾਨ ਮਿਲਿਆ ਤੇਜ਼ਧਾਰ ਹਥਿਆਰ:ਕਪੂਰਥਲਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਅੰਦਰ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਬੈਰੀਅਰ 'ਤੇ ਰੋਕਿਆ, ਜਿੱਥੇ ਪਹਿਲਾਂ ਤੋਂ ਹੀ ਮੀਡੀਆ ਵਾਲੇ ਮੌਜੂਦ ਸਨ। ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਸ ਦੀ ਲਾਈਵ ਤਲਾਸ਼ੀ ਕੀਤੀ ਜਿਸ ਦੌਰਾਨ ਤੇਜ਼ਧਾਰ ਹਥਿਆਰ ਬਰਾਮਦ ਹੋਏ ਜਿਸ ਨੂੰ ਦੇਖ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ ਅਤੇ ਇਸ ਸ਼ੱਕੀ ਵਿਅਕਤੀ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ ਹੈ।