ਪੰਜਾਬ

punjab

ETV Bharat / state

ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ - 71ਵਾਂ ਗਣਤੰਤਰ ਦਿਵਸ

ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਥਾਂ-ਥਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਨਾਕੇ ਲਗਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਫਗਵਾੜਾ 'ਚ ਵੀ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ ਹੈ।

police
ਫ਼ੋਟੋ

By

Published : Jan 24, 2020, 5:59 AM IST

ਫਗਵਾੜਾ: ਗਣਤੰਤਰ ਦਿਵਸ ਤੋਂ ਪਹਿਲਾਂ ਫਗਵਾੜਾ ਪੁਲਿਸ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਹੈ। ਇਹ ਚੈਕਿੰਗ ਅਭਿਆਨ ਫਗਵਾੜਾ ਦੇ ਡੀਐੱਸਪੀ ਸੁਰਿੰਦਰ ਚਾਂਦ ਦੀ ਅਗਵਾਈ ਦੇ ਵਿੱਚ ਚਲਾਇਆ ਜਾ ਰਿਹਾ ਹੈ। ਭਾਰੀ ਪੁਲਿਸ ਫੋਰਸ ਦੇ ਨਾਲ ਫਗਵਾੜਾ ਸਟੈਂਡ ਰੇਲਵੇ ਸਟੇਸ਼ਨ, ਕਚਹਿਰੀ ਅਤੇ ਹੋਰ ਵੀ ਜਨਤਕ ਥਾਂਵਾਂ ਤੇ ਯਾਤਰੀਆਂ ਅਤੇ ਲੋਕਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਵੀਡੀਓ

ਡੀਐੱਸਪੀ ਨੇ ਚੈਕਿੰਗ ਦੇ ਨਾਲ ਨਾਲ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੀ ਜਾਗਰੂਕ ਕੀਤਾ ਕਿ ਕਿਸੇ ਵੀ ਕਿਸਮ ਦਾ ਕੋਈ ਲਾਵਾਰਿਸ ਸਾਮਾਨ ਅਤੇ ਕੋਈ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਛੇੜਨ ਦੀ ਬਜਾਏ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨ। ਇਸ ਚੈਕਿੰਗ ਮੌਕੇ ਥਾਣਾ ਸਿਟੀ ਦੇ ਇੰਚਾਰਜ ਓਂਕਾਰ ਸਿੰਘ ਬਰਾੜ ਅਤੇ ਥਾਣਾ ਸਤਨਾਮਪੁਰਾ ਦੇ ਐਸਐਚਓ ਵਿਜੇ ਕੰਵਰਪਾਲ ਸਿੰਘ ਵੀ ਮੌਜੂਦ ਸਨ।

ABOUT THE AUTHOR

...view details