ਫ਼ਗਵਾੜਾ: ਸਿਟੀ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ ਵਿੱਚ ਪੰਜ ਮਾਮਲੇ ਦਰਜ ਕਰਕੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਸੰਜੇ ਅਹੂਜਾ ਨਿਵਾਸੀ ਦੇਹਰਾਦੂਨ 'ਤੇ ਫਗਵਾੜਾ ਨਿਵਾਸੀ ਕ੍ਰਿਸ਼ਨ ਬਜਾਜ ਵੱਲੋਂ ਥਾਣਾ ਸਿਟੀ ਵਿੱਚ ਲਿਖਿਤ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਸੰਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸੰਜੇ ਅਹੂਜਾ ਨੇ ਅਲੱਗ-ਅਲੱਗ ਪਾਰਟੀਆਂ ਤੋਂ ਸਾਮਾਨ ਦੀ ਖ਼ਰੀਦ ਫਰੋਖਤ ਕਰਕੇ ਇੱਕੀ ਲੱਖ ਰੁਪਏ ਦੀ ਠੱਗੀ ਕੀਤੀ ਸੀ।
ਅਲੱਗ-ਅਲੱਗ ਮਾਮਲਿਆਂ 7 ਆਏ ਪੁਲਿਸ ਅੜਿੱਕੇ - ਫ਼ਗਵਾੜਾ ਪੁਲਿਸ
ਫ਼ਗਵਾੜਾ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ ਵਿੱਚ ਪੰਜ ਮਾਮਲੇ ਦਰਜ ਕਰਕੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਐਸਐਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਵਿਸ਼ੇਸ਼ ਗਸ਼ਤ ਦੇ ਦੌਰਾਨ ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਕਰੀਬ 45 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਪੁਲਿਸ ਨੇ ਕੁੱਝ ਅਜਿਦੇ ਲੋਕ ਵੀ ਨਾਮਜਦ ਕੀਤੇ ਜੋ ਕਿ ਚੋਰੀ ਮਾਮਲਿਆਂ ਵਿੱਚ ਲੋੜੀਂਦੇ ਸਨ।
ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਟੀਕਿਆਂ ਦਾ ਸੇਵਨ ਕਰਨ ਵਾਲਿਆਂ 'ਤੇ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸਦੇ ਬਾਵਜੂਦ ਜ਼ਿਆਦਾ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।