ਕਪੂਰਥਲਾ :ਬਿਤੀ ਰਾਤ ਲੌਕਡਾਊਨ ਦੇ ਦੌਰਾਨ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ। ਫਗਵਾੜਾ ਤੋਂ ਨੌੰ ਕਿਲੋਮੀਟਰ ਦੀ ਦੂਰੀ ਤੇ ਸਥਿਤ ਕਸਬਾ ਗੁਰਾਇਆ ਦੀ ਪੁਲਿਸ ਨੂੰ ਨਾਕੇ ਦੌਰਾਨ ਇਕ ਇਨਡੈਵਰ ਕਾਰ ਦੇ ਵਿੱਚੋਂ ਇਕ ਕਰੋੜ ਅਠੱਨਵੇ ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਦੀਪ ਪ੍ਰੀਤ ਨੇ ਦੱਸਿਆ ਕਿ ਫਗਵਾੜਾ ਵੱਲੋਂ ਲੁਧਿਆਣਾ ਨੂੰ ਜਾਰੀ ਇਕ ਇਨਡੈਵਰ ਕਾਰ ਨੂੰ ਤਲਾਸ਼ੀ ਦੇ ਲਈ ਰੁਕਣ ਲਈ ਕਿਹਾ ਗਿਆ ਜਿਸ ਤੋਂ ਤਲਾਸ਼ੀ ਦੌਰਾਨਕਾਰ ਦੇ ਵਿੱਚੋਂ ਇੱਕ ਕਰੋੜ ਅਠੱਨਵੇ ਹਜ਼ਾਰ ਰੁਪਏ ਕੇਸ਼ ਬਰਾਮਦ ਕੀਤਾ ਹੈ।
ਪੰਜਾਬ ਪੁਲਿਸ ਵੱਡੀ ਕਾਰਵਾਈ ਨਗਦੀ ਸਣੇ ਤਿੰਨ ਲੋਕ ਕੀਤੇ ਕਾਬੂ - Police arrested three people
ਗੁਰਾਇਆ ਪੁਲਿਸ ਨੂੰ ਨਾਕੇ ਦੌਰਾਨ ਇਕ ਇਨਡੈਵਰ ਕਾਰ ਦੇ ਵਿੱਚੋਂ ਇਕ ਕਰੋੜ ਅਠੱਨਵੇ ਹਜ਼ਾਰ ਰੁਪਇਆ ਬਰਾਮਦ ਕੀਤਾ ਹੈ। ਇਹ ਗੱਡੀ ਫਗਵਾੜੇ ਤੋਂ ਲੁਧਿਆਣੇ ਵੱਲ ਨੂੰ ਇਹ ਕਾਰ ਜਾ ਰਹੀ ਸੀ।
ਗੁਰਾਇਆ ਪੁਲਿਸ ਵੱਡੀ ਕਾਰਵਾਈ ਨਗਦੀ ਸਣੇ ਤਿੰਨ ਲੋਕ ਕੀਤੇ ਕਾਬੂ
ਇਸ ਕਾਰ ਦੇ ਵਿਚ ਤਿੰਨ ਨੌਜਵਾਨ ਬੈਠੇ ਸਨ। ਐੱਸਐੱਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਨੂੰ ਚਲਾਉਣ ਵਾਲੇ ਵਿਅਕਤੀ ਦਾ ਨਾਂ ਅਲੌਕਿਕ ਪੁੱਤਰ ਸਤੀਸ਼ ਅਗਰਵਾਲ ਦਾਣਾਮੰਡੀ ਸਰਹਿੰਦ ਅਤੇ ਉਸਦੇ ਨਾਲ ਬੈਠੇ ਵਿਅਕਤੀ ਦਾ ਨਾਮ ਵਿਜੈ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਨਿਵਾਸੀ ਖੰਨਾ ਪੰਜਾਬ ਤੇ ਤੀਜੇ ਵਿਅਕਤੀ ਦਾ ਨਾਂ ਮਸਤਾਨਾ ਸ਼ਾਹ ਯਮੁਨਾਨਗਰ ਹਰਿਆਣਾ ਦਾ ਰਹਿਣ ਵਾਲਾ ਹੈ । ਉਨ੍ਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਸ਼ ਅਤੇ ਤਿੰਨਾਂ ਵਿਅਕਤੀਆਂ ਨੂੰ ਪੁਲਿਸ ਥਾਣੇ ਲਿਆ ਕੇ ਮੈਜਿਸਟਰੇਟ ਦੀ ਅਗਵਾਈ ਦੇ ਵਿੱਚ ਪੈਸਿਆਂ ਦੀ ਗਿਣਤੀ ਕੀਤੀ ਗਈ