ਕਪੂਰਥਲਾ:ਸੂਬੇ ’ਚ ਨੌਜਵਾਨ ਪੀੜੀ ਵੱਲੋਂ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਜਿਸ ਦੇ ਚੱਲਦੇ ਕਈ ਨੌਜਵਾਨ ਫਰਜੀ ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਲੱਖਾ ਰੁਪਇਆ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਫਗਵਾੜਾ ਦੇ ਬੱਬਰ ਅਕਾਲੀ ਮਾਰਕੀਟ ਚ ਪੁਲਿਸ ਨੇ ਦਬਿਸ਼ ਦੇ ਦਿੱਤੀ ਅਤੇ ਇੱਕ ਟਰੈਵਲ ਏਜੰਟ ਨੂੰ ਆਪਣੇ ਕਾਬੂ ਚ ਲੈ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਕਨਿਕਾ ਨਾਂ ਦੀ ਮਹਿਲਾ ਨੇ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵੀਜ਼ਾ ਕੰਸਲਟੈਂਟ ਗਰੁੱਪ ਵੱਲੋਂ ਉਸਦੇ ਨਾਲ ਲੱਖਾ ਰੁਪਏ ਦੀ ਠੱਗੀ ਕੀਤੀ ਗਈ ਹੈ। ਨਾਲ ਹੀ ਉਸਨੇ ਦੱਸਿਆ ਕਿ ਉਸ ਨੂੰ ਨਾ ਤਾ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਮੋੜ ਰਿਹਾ ਹੈ। ਇਸ ਤੋਂ ਇਲਾਵਾ ਕਈ ਨੌਜਵਾਨਾਂ ਵੱਲੋਂ ਵੀ ਇਸ ਇਸ ਵੀਜ਼ਾ ਕੰਸਲਟੈਂਟ ਗਰੁੱਪ ਤੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਫਰਜੀ ਵੀਜ਼ਾ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਪੈਸੇ ਵੀ ਵਾਪਸ ਨਹੀਂ ਦਿੱਤੇ ਜਾ ਰਹੇ ਹਨ।