ਪੰਜਾਬ

punjab

ETV Bharat / state

ਹੋਟਲ 'ਚ ਛਾਪੇਮਾਰੀ, 2 ਕੁੜੀਆਂ ਸਮੇਤ ਇੱਕ ਮੁੰਡਾ ਕਾਬੂ - kapurthala Police latest news

ਪੁਲਿਸ ਨੇ ਕਪੂਰਥਲਾ ਦੇ ਨੰਨਾ ਕੰਪਲੈਕਸ ਵਿੱਚ ਇੱਕ ਗੈਸਟ ਹਾਊਸ ਵਿੱਚ ਛਾਪੇਮਾਰੀ ਦੌਰਾਨ 2 ਕੁੜੀਆਂ, ਇੱਕ ਮੁੰਡੇ ਨੂੰ ਕਾਬੂ ਕੀਤਾ ਹੈ ਅਤੇ ਗੈਸਟ ਹਾਊਸ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਪੂਰਥਲਾ ਪੁਲਿਸ
ਕਪੂਰਥਲਾ ਪੁਲਿਸ

By

Published : May 9, 2020, 1:09 PM IST

ਕਪੂਰਥਲਾ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੂਰਾ ਦੇਸ਼ ਲੌਕਡਾਊਨ ਹੈ ਅਤੇ ਸਾਰੇ ਦੇਸ਼ ਵਿੱਚ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ, ਪਰ ਇਸ ਦੇ ਬਾਵਜੂਦ ਕਪੂਰਥਲਾ ਦੇ ਨੰਨਾ ਕੰਪਲੈਕਸ ਵਿੱਚ ਇੱਕ ਗੈਸਟ ਹਾਊਸ ਵਿੱਚ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ।

ਵੇਖੋ ਵੀਡੀਓ

ਇਸ ਗੈਸਟ ਹਾਊਸ ਵਿੱਚ ਪੁਲਿਸ ਨੇ ਛਾਪਾਮਾਰੀ ਕਰਕੇ 2 ਕੁੜੀਆਂ ਸਮੇਤ ਇੱਕ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਹੈ। ਉੱਥੇ ਹੀ ਗੈਸਟ ਹਾਊਸ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੱਥੇ ਲੋਕ ਕੋਰੋਨਾ ਤੋਂ ਡਰ ਤੋਂ ਰਹੇ ਹਨ ਪਰ ਇਸ ਗੈਸਟ ਹਾਊਸ ਵਿੱਚ ਕੋਰੋਨਾ ਦਾ ਕੋਈ ਡਰ ਕਿਤੇ ਨਜ਼ਰ ਨਹੀਂ ਆਇਆ।

ਇਹ ਵੀ ਪੜੋ: ਖ਼ਤਰਨਾਕ ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਚੜ੍ਹਿਆ ਪੁਲਿਸ ਦੇ ਹੱਥੇ

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਛੋਟੇ ਕੰਪਲੈਕਸ ਵਿੱਚ ਚੱਲ ਰਹੇ ਇਸ ਨਾਜਾਇਜ਼ ਗੈਸਟ ਹਾਊਸ ਬਾਰੇ ਸ਼ਿਕਾਇਤ ਆਈ ਸੀ, ਉਨ੍ਹਾਂ ਨੇ ਰੰਗੇ ਹੱਥੀਂ 2 ਕੁੜੀਆਂ ਅਤੇ ਇੱਕ ਮੁੰਡੇ ਨੂੰ ਕਾਬੂ ਕੀਤਾ ਹੈ ਅਤੇ ਨਾਲ ਹੀ ਗੈਸਟ ਹਾਊਸ ਦੇ ਮਾਲਕ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details