ਪੰਜਾਬ

punjab

ETV Bharat / state

ਦੋ ਧਿਰਾਂ ਦੀ ਆਪਸੀ ਲੜਾਈ ਕਾਰਨ ਫਗਵਾੜਾ ਦੇ ਬਾਜ਼ਾਰ ਕੀਤੇ ਗਏ ਬੰਦ - phagwara news

ਫਗਵਾੜਾ ਵਿੱਚ ਦੋ ਧਿਰਾਂ ਵਿਚਾਲੇ ਇੱਕ ਚੌਂਕ ਦਾ ਨਾਂਅ ਬਦਲਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਫਗਵਾੜਾ 'ਚ ਗਾਂਧੀ ਚੌਂਕ 'ਤੇ ਧਰਨਾ ਦਿੱਤਾ ਗਿਆ ਤੇ ਬਾਜ਼ਾਰ ਬੰਦ ਰੱਖਿਆ ਗਿਆ। ਇਸ ਦੌਰਾਨ ਦੋਹਾਂ ਧਿਰਾਂ ਦੇ ਆਗੂ ਇੱਕ ਦੂਜੇ 'ਤੇ ਇਲਜ਼ਾਮ ਲਾਏ ਤੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਨਿਰਪੱਖ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ।

ਫੋਟੋ
ਫੋਟੋ

By

Published : Feb 18, 2020, 6:57 PM IST

ਫਗਵਾੜਾ: ਸਾਲ 2018 'ਚ ਸ਼ਹਿਰ ਦੇ ਪੇਪਰ ਚੌਂਕ ਦਾ ਨਾਂਅ ਬਦਲਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੋਇਆ ਸੀ। ਇਸ ਨੂੰ ਲੈ ਕੇ ਅਜੇ ਵੀ ਝਗੜਾ ਜਾਰੀ ਹੈ। ਸ਼ਹਿਰ ਦੇ ਗਾਂਧੀ ਚੌਂਕ ਨੂੰ ਇਸ ਕਾਰਨ ਬੰਦ ਰੱਖਿਆ ਗਿਆ।

ਸਾਲ 2018 'ਚ ਸ਼ਹਿਰ ਦੇ ਪੇਪਰ ਚੌਂਕ ਦਾ ਨਾਂਅ ਬਦਲਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੋਇਆ ਸੀ। ਇਸ ਵਿਵਾਦ ਨੇ ਝੱਗੜੇ ਦਾ ਵੱਡਾ ਰੂਪ ਲੈ ਲਿਆ ਤੇ ਜਿਸ ਦੌਰਾਨ ਗੋਲੀਆਂ ਚਲੀਆਂ, ਜਿਸ ਵਿੱਚ 1 ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਵਿੱਚ ਉਸ ਸਮੇਂ ਦੇ ਮੌਜੂਦਾ ਐਸਐਚਓ ਵੱਲੋਂ ਦੋਹਾਂ ਧਿਰਾਂ ਦੇ 16-16 ਲੋਕਾਂ ਉੱਤੇ ਐਫ਼ਆਈਆਰ ਦਰਜ ਕੀਤੀ ਗਈ ਸੀ। ਉਸ ਵੇਲੇ ਪੁਲਿਸ ਵੱਲੋਂ ਇੱਕ ਧਿਰ ਦੇ ਕੁਝ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਦੋ ਧਿਰਾਂ ਦੀ ਆਪਸੀ ਲੜਾਈ ਕਾਰਨ ਬਾਜ਼ਾਰ ਬੰਦ

ਇਸ ਦਾ ਵਿਰੋਧ ਕਰਦੇ ਹੋਏ ਉਕਤ ਧਿਰ ਦੇ ਕਈ ਲੋਕਾਂ ਨੇ ਵੱਡੀ ਗਿਣਤੀ 'ਚ ਇੱਕਠ ਕਰਕੇ ਗਾਂਧੀ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਬਾਜ਼ਾਰ ਬੰਦ ਦਾ ਐਲਾਨ ਕੀਤਾ। ਇਸ ਧਿਰ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਨਿਰਪੱਖ ਕਾਰਵਾਈ ਨਾ ਕਰਦੇ ਹੋਏ ਦੂਜੇ ਧਿਰ ਦੇ ਸਿਆਸੀ ਦਬਾਅ ਹੇਠ ਆਪਣੇ ਧਿਰ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਦੋਸ਼ ਲਾਏ। ਪ੍ਰਦਸ਼ਨਕਾਰੀਆਂ ਨੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ ਹੈ। ਇਸ ਦੌਰਾਨ ਉਨ੍ਹਾਂ ਨੇ ਫਗਵਾੜਾ ਦੇ ਐਸਡੀਐਮ ਨੂੰ ਮੰਗ ਪੱਤਰ ਵੀ ਸੌਂਪਿਆ ਹੈ।

ਹੋਰ ਪੜ੍ਹੋ : ਬਜਟ ਸੈਸ਼ਨ 'ਚ ਚੁੱਕਿਆ ਜਾਵੇ ਐਮਐਸਪੀ ਦਾ ਮੁੱਦਾ:ਕੁਲਤਾਰ ਸਿੰਘ ਸੰਧਵਾਂ

ਉੱਥੇ ਹੀ ਦੂਜੇ ਪਾਸੇ ਫਗਵਾੜਾ ਦੇ ਐਸਡੀਐਮ ਦਾ ਕਹਿਣਾ ਹੈ ਕਿ ਪੁਲਿਸ ਨੇ ਨਿਰਪੱਖ ਕਾਰਵਾਈ ਕੀਤੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਤੇ ਜਾਂਚ ਦੇ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details