ਫਗਵਾੜਾ: ਸਰਾਏ ਰੋਡ 'ਤੇ ਸਥਿਤ ਇੱਕ ਨਾਮੀ ਉਦਯੋਗਪਤੀ ਦੀ ਫੈਕਟਰੀ ਦੀ ਬਿਲਡਿੰਗ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਿਲਡਿੰਗ ਉਸਾਰੀ ਦੌਰਾਨ ਮਜ਼ਦੂਰ ਦਾ ਅਚਾਨਕ ਪੈਰ ਤਿਲਕ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਲਾਸ਼ ਨੂੰ ਫਗਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਫਗਵਾੜਾ: ਬਿਲਡਿੰਗ ਦੀ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਮੌਤ - ਬਿਲਡਿੰਗ ਦੀ ਉਸਾਰੀ ਵੇਲੇ ਮਜ਼ਦੂਰ ਦੀ ਮੌਤ
ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਕ ਇੱਕ ਫੈਕਟਰੀ ਦੀ ਬਿਲਡਿੰਗ ਦੀ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬਿਲਡਿੰਗ ਉਸਾਰੀ ਦੌਰਾਨ ਮਜ਼ਦੂਰ ਦਾ ਅਚਾਨਕ ਪੈਰ ਤਿਲਕ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਫ਼ੋਟੋ।
ਥਾਣਾ ਰਾਵਲਪਿੰਡੀ ਦੇ ਏਐੱਸਆਈ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਜ਼ਦੂਰ ਦੀ ਮੌਤ ਫੈਕਟਰੀ ਦੀ ਬਣ ਰਹੀ ਬਿਲਡਿੰਗ ਦੀ ਉਸਾਰੀ ਵੇਲੇ ਹੋਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ, ਜੋ ਕਿ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਫੈਕਟਰੀ ਦੀ ਉਸਾਰੀ ਦੌਰਾਨ ਪਹਿਲਾ ਵੀ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।