ਕਪੂਰਥਲਾ: ਪੰਜਾਬ ਵਿੱਚ ਪੁਆਧ ਅਤੇ ਦੁਆਬਾ ਦੇ ਜ਼ਿਆਦਾਤਰ ਇਲਾਕੇ ਪਾਣੀ ਦੀ ਮਾਰ ਹੇਠ ਹਨ ਅਤੇ ਅਜਿਹੇ ਵਿੱਚ ਲੋਕ ਆਪਣੇ ਪੱਧਰ ਉੱਤੇ ਬਚਾਅ ਕਾਰਜ ਕਰ ਰਹੇ ਨੇ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ਤੀਸਰੇ ਅਤੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਦਰਿਆ ਬਿਆਸ ਦੇ ਦਾਰੇ ਵਾਲ ਖੇਤਰ ਵਿੱਚ 900 ਮੀਟਰ ਦਾ ਆਰਜ਼ੀ ਬੰਨ੍ਹ ਪੂਰਿਆ ਗਿਆ ਹੈ।
Punjab flood: ਜੈਕਾਰਿਆਂ ਦੀ ਗੂੰਜ 'ਚ ਲੋਕਾਂ ਨੇ ਦਰਿਆ ਨੂੰ ਲਾਇਆ ਆਰਜੀ ਬੰਨ੍ਹ, ਪਾੜ ਨੂੰ ਪੂਰਦਿਆਂ ਇਲਾਕੇ ਨੂੰ ਕੀਤਾ ਸੁਰੱਖਿਅਤ
Punjab flood: ਕਪੂਰਥਲਾ ਵਿੱਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਅਤੇ ਸਥਾਨਕਵਾਸੀਆਂ ਦੀ ਮਦਦ ਨਾਲ ਹੜ੍ਹ ਵਰਗੇ ਹਾਲਾਤਾਂ ਵਿੱਚ ਕਮਜ਼ੋਰ ਪੈ ਰਹੇ ਬੰਨ੍ਹ ਨੂੰ ਮਜ਼ਬੂਤੀ ਦਿੱਤੀ ਗਈ ਹੈ। ਲੋਕਾਂ ਨੇ ਦਿਨ-ਰਾਤ ਕੰਮ ਕਰਕੇ ਆਰਜੀ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਹੈ।
ਮੋਰਚਾ ਹੋਇਆ ਫਤਹਿ:ਦਰਿਆ ਸੱਤਲੁਜ ਦੇ ਦਾਰੇ ਵਾਲ ਖੇਤਰ ਵਿੱਚ ਪਹਿਲਾਂ ਤੋਂ ਲੱਗੇ ਹੋਏ ਆਰਜੀ ਬੰਨ੍ਹ ਦੇ ਅਚਾਨਕ ਟੁੱਟ ਜਾਣ ਕਾਰਨ ਇਸ ਖੇਤਰ ਦੇ ਸੈਂਕੜੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਸਨ। ਜਿਸ ਦੇ ਚੱਲਦਿਆ ਇਲਾਕੇ ਦੀ ਸੰਗਤ ਵੱਲੋਂ ਜੱਦੋ-ਜਹਿਦ ਕਰਨ ਤੋਂ ਬਾਅਦ ਸੰਗਤ ਨੇ ਕਾਰ ਸੇਵਾ ਸੰਪਰਦਾਇ ਸਰਹਾਲੀ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਸੰਗਤਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਪਿਛਲੇ ਕਈ ਦਿਨਾਂ ਤੋਂ ਕਾਰ ਸੇਵਾ ਸੰਪਰਦਾਇ ਵੱਲੋਂ ਇਹ ਮੋਰਚਾ ਸੰਭਾਲਿਆ ਗਿਆ ਸੀ। ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਫਤਿਹ ਕਰ ਲਿਆ ਗਿਆ।
- ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦਾ ਟੁੱਟਿਆ ਸ਼੍ਰੀ ਅਨੰਦਪੁਰ ਸਾਹਿਬ ਨਾਲੋਂ ਸਪੰਰਕ, ਪੜ੍ਹੋ ਕੀ ਨੇ ਹਾਲਾਤ...
- Shimla Shiv Temple Landslide: ਤੀਜੇ ਦਿਨ ਵੀ ਰੈਸਕਿਊ ਜਾਰੀ, ਹੁਣ ਤੱਕ 12 ਲਾਸ਼ਾਂ ਬਰਾਮਦ, ਅਜੇ ਹੋਰ ਲੋਕਾਂ ਦਾ ਮਲਬੇ ਹੇਠਾਂ ਦਬੇ ਹੋਣ ਦਾ ਖ਼ਦਸ਼ਾ
- ਪੰਜਾਬ 'ਚ ਹੜ੍ਹ ਵਰਗੇ ਹਾਲਾਤਾਂ ਨੂੰ ਲੈ ਕੇ ਸੀਐੱਮ ਮਾਨ ਚੌਕਸ, ਮੰਤਰੀਆਂ ਨੂੰ ਗਰਾਊਂਡ 'ਤੇ ਜਾਣ ਦੇ ਦਿੱਤੇ ਹੁਕਮ
ਸੰਗਤ ਨੇ ਕੀਤਾ ਸਹਿਯੋਗ: ਇਸ ਸਮੇਂ ਗੱਲਬਾਤ ਕਰਦੇ ਹੋਏ ਕਾਰ ਸੇਵਾ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਇਸ ਕਾਰਜ ਦੇ ਚਲਦਿਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸੰਗਤਾਂ ਦੇ ਸਹਿਯੋਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬੰਨ੍ਹ ਦੇ ਪਾੜ ਨੂੰ ਪੂਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਣ ਅਤੇ ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਣ ਬੰਨ੍ਹ ਬੰਨਣ ਵਿੱਚ ਕੁਝ ਦੇਰ ਹੋਈ ਪਰ ਬੰਨ ਬੰਨਣ ਦੀ ਸੇਵਾ ਦੇ ਨਾਲ-ਨਾਲ ਹੜ੍ਹ ਪੀੜਤਾਂ ਦੀ ਸਹਾਇਤਾ 12 ਜੁਲਾਈ ਤੋਂ ਲਗਾਤਾਰ ਚੱਲ ਰਹੀ ਹੈ। ਇਹ ਬੰਨ੍ਹ ਬੰਨਣ ਲਈ ਸੰਪਰਦਾਇ ਵੱਲੋ ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ,ਤਰਨ ਤਾਰਨ,ਮਹਿਤਾ,ਮੋਗਾ,ਕੋਟ ਈਸੇ ਖਾਂ,ਧਰਮਕੋਟ, ਫਿਰੋਜ਼ਪੁਰ ਅਤੇ ਮੱਲਾਂਵਾਲਾ ਆਦਿ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਸੰਗਤਾਂ ਸੇਵਾ ਕਰਨ ਲਈ ਪਹੁੰਚਦੀਆ ਰਹੀਆਂ।