ਪੰਜਾਬ

punjab

ETV Bharat / state

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋ ਕਪੂਰਥਲਾ ਦੇ ਪੰਚਾਇਤ ਤੇ ਬੀਡੀਓ ਦਫ਼ਤਰ 'ਚ ਛਾਪਾ - ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ

Panchayat Minister Kuldeep Dhaliwal Raid ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋ ਅੱਜ ਮੰਗਲਵਾਰ ਨੂੰ ਜ਼ਿਲ੍ਹਾ ਕਪੂਰਥਲਾ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ ਦੌਰਾ ਕੀਤਾ ਗਿਆ ਜਿਸ ਦੌਰਾਨ ਕੋੋਈ ਵੀ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ, ਉਹਨਾਂ ਦੇ ਨਾਮ ਨੋਟ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ।

Panchayat Minister Kuldeep Dhaliwal Raid
Panchayat Minister Kuldeep Dhaliwal Raid

By

Published : Aug 30, 2022, 3:30 PM IST

Updated : Aug 30, 2022, 8:38 PM IST

ਕਪੂਰਥਲਾ:ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਆਪ ਵਿਧਾਇਕਾਂ ਵੱਲੋ ਪੰਜਾਬ ਦੇ ਸਿਸਟਮ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ, ਇਸੇ ਦੌਰਾਨ ਹੀ ਅੱਜ ਮੰਗਲਵਾਰ ਨੂੰ ਪੰਚਾਇਤ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ Panchayat Minister Kuldeep Dhaliwal Raid 'ਚ ਛਾਪਾ ਮਾਰਿਆ ਗਿਆ। ਇਸ ਦੌਰਾਨ ਦਫ਼ਤਰਾਂ ਵਿੱਚ ਕੰਮ ਨਾ ਕਰ ਰਹੇ ਕਰਮਚਾਰੀਆਂ ਅਤੇ ਗੈਰ-ਹਾਜ਼ਰ ਕਰਮਚਾਰੀਆਂ ਉੱਤੇ ਕਾਰਵਾਈ ਕੀਤੀ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਜ਼ਿਲ੍ਹਾ ਕਪੂਰਥਲਾ ਦੇ ਲੋਕਾਂ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਦਿਆ ਅੱਜ ਮੰਗਲਵਾਰ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋ ਕਪੂਰਥਲਾ ਦੇ ਬੀਡੀਓ ਅਤੇ ਪੰਚਾਇਤ ਦਫ਼ਤਰ ਵਿੱਚ ਛਾਪਾ ਮਾਰਿਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਬਿਲਕੁਲ ਦਰੁਸਤ ਪਾਇਆ ਗਿਆ।

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋ ਕਪੂਰਥਲਾ ਦੇ ਪੰਚਾਇਤ ਤੇ ਬੀਡੀਓ ਦਫ਼ਤਰ 'ਚ ਛਾਪਾ

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਪੂਰਥਲਾ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ Panchayat Minister Kuldeep Dhaliwal Raid 'ਚ ਦੇਖਿਆ ਕਿ ਉੱਥੇ ਕੋਈ ਵੀ ਕੰਮ ਨਹੀਂ ਕਰ ਰਿਹਾ ਅਤੇ ਜੋ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾ ਦੇ ਨਾਮ ਨੋਟ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਸ ਦੀ ਜਾਣਕਾਰੀ ਕੁਲਦੀਪ ਧਾਲੀਵਾਲ ਨੇ ਟਵਿੱਟ ਕਰਕੇ ਦਿੱਤੀ।

ਇਹ ਵੀ ਪੜੋ:-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ SIT ਨੇ ਪੇਸ਼ ਹੋਣ ਲਈ ਕਿਹਾ

Last Updated : Aug 30, 2022, 8:38 PM IST

For All Latest Updates

TAGGED:

ABOUT THE AUTHOR

...view details