ਪੰਜਾਬ

punjab

ETV Bharat / state

ਕੈਨੇਡਾ ਤੋਂ ਪੰਜਾਬ ਆਏ ਪਤੀ-ਪਤਨੀ ਦਾ ਕਤਲ

ਓਂਕਾਰ ਨਗਰ ਵਿੱਚ ਇੱਕ ਪ੍ਰਵਾਸੀ ਪੰਜਾਬੀ ਪਤੀ-ਪਤਨੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮ੍ਰਿਤਕਾਂ ਦੀ ਪਹਿਚਾਣ 67 ਸਾਲਾਂ ਕ੍ਰਿਪਾਲ ਸਿੰਘ ਅਤੇ ਦਵਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਗੁਆਂਢੀਆਂ ਵੱਲੋਂ ਫੋਨ ਕਰਨ ਤੋਂ ਬਾਅਦ ਕੋਠੀ ਦੇ ਜਿੰਦਰੇ ਤੋੜ ਕੇ ਕਾਰਵਾਈ ਕਰਦਿਆਂ ਦੋਵੇਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਕੈਨੇਡਾ ਤੋਂ ਪੰਜਾਬ ਆਏ ਪਤੀ-ਪਤਨੀ ਦਾ ਕਤਲ, ਪੁਲਿਸ ਲੱਗੀ ਜਾਂਚ ਵਿੱਚ
ਕੈਨੇਡਾ ਤੋਂ ਪੰਜਾਬ ਆਏ ਪਤੀ-ਪਤਨੀ ਦਾ ਕਤਲ, ਪੁਲਿਸ ਲੱਗੀ ਜਾਂਚ ਵਿੱਚ

By

Published : May 31, 2020, 9:45 PM IST

ਫਗਵਾੜਾ: ਓਂਕਾਰ ਨਗਰ ਵਿੱਚ ਇੱਕ ਪ੍ਰਵਾਸੀ ਪੰਜਾਬੀ ਪਤੀ-ਪਤਨੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮ੍ਰਿਤਕਾਂ ਦੀ ਪਹਿਚਾਣ 67 ਸਾਲਾਂ ਕ੍ਰਿਪਾਲ ਸਿੰਘ ਅਤੇ ਦਵਿੰਦਰ ਕੌਰ ਵਜੋਂ ਹੋਈ ਹੈ।

ਪੁਲਿਸ ਨੇ ਗੁਆਂਢੀਆਂ ਵੱਲੋਂ ਫੋਨ ਕਰਨ ਤੋਂ ਬਾਅਦ ਕੋਠੀ ਦੇ ਜਿੰਦਰੇ ਤੋੜ ਕੇ ਕਾਰਵਾਈ ਕਰਦਿਆਂ ਦੋਵੇਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਮਾਮਲੇ ਦਾ ਪਤਾ ਉਸ ਵੇਲੇ ਲੱਗਾ ਜਦੋਂ ਮ੍ਰਿਤਕਾਂ ਦੀਆਂ ਬੇਟੀਆਂ ਨੇ ਵਿਦੇਸ਼ ਵਿੱਚੋਂ ਆਪਣੇ ਮਾਂ-ਬਾਪ ਨੂੰ ਕਈ ਵਾਰ ਫੋਨ ਕੀਤੇ, ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਬੇਟੀਆਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਦੇ ਮਾਂ-ਬਾਪ ਵੱਲੋਂ ਫੋਨ ਨਾ ਚੁੱਕਣ ਦੀ ਗੱਲ ਆਖੀ। ਗੁਆਂਢੀਆਂ ਨੇ ਜਦੋਂ ਕੋਠੀ ਜਾ ਕੇ ਵੇਖਿਆ ਤਾਂ ਗੇਟ ਬਾਹਰੋਂ ਬੰਦ ਸੀ ਅਤੇ ਗੇਟ ਖੋਲ੍ਹਣ ਦੇ ਲਈ ਆਵਾਜ਼ਾਂ ਲਗਾਈਆਂ ਪਰ ਕਿਸੇ ਨੇ ਆਵਾਜ਼ ਨਹੀਂ ਸੁਣੀ। ਜਿਸ ਤੋਂ ਬਾਅਦ ਗੁਆਂਢੀਆਂ ਨੇ ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚ ਕੇ ਘਰ ਅੰਦਰ ਦਾਖਲ ਹੋਈ ਤਾਂ ਦੋਨੋਂ ਪਤੀ ਪਤਨੀ ਦੀਆਂ ਲਾਸ਼ਾਂ ਬੈੱਡ ਦੇ ਉੱਤੇ ਪਈਆਂ ਸਨ।

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕਿਰਪਾਲ ਸਿੰਘ ਦੇ ਦੇਹ ਦੇ ਉੱਤੇ ਕਈ ਜਗਾ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸੀ ਅਤੇ ਦਵਿੰਦਰ ਕੌਰ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਐਨਆਰਆਈ ਦੀ ਕੋਠੀ ਦੀ ਉਤਲੀ ਮੰਜ਼ਿਲ 'ਤੇ ਇੱਕ ਪਰਿਵਾਰ ਪਿਛਲੇ ਕਾਫ਼ੀ ਸਮੇਂ ਤੋਂ ਕਿਰਾਏ 'ਤੇ ਰਹਿੰਦਾ ਸੀ, ਜਿਹੜਾ ਕਿ ਪਿਛਲੇ ਕੁਝ ਸਮੇਂ ਹੀ ਕੋਠੀ ਖਾਲੀ ਕਰ ਕੇ ਚਲਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details