ਪੰਜਾਬ

punjab

ETV Bharat / state

ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ - ਸੁਲਤਾਨਪੁਰ ਲੋਧੀ

ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534 ਵੇਂ ਵਿਆਹ ਸਮਾਗਮ ਦੀ ਖੁਸ਼ੀ ਵਿੱਚ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਇੱਕ ਜਲੂਸ ਦੇ ਰੂਪ ਵਿੱਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਇਆ।

ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ
ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ

By

Published : Sep 12, 2021, 1:31 PM IST

ਕਪੂਰਥਲਾ: ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534 ਵੇਂ ਵਿਆਹ ਸਮਾਗਮ ਦੀ ਖੁਸ਼ੀ ਵਿੱਚ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਇੱਕ ਜਲੂਸ ਦੇ ਰੂਪ ਵਿੱਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਦੀ ਤਰਫੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।

ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ

5 ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਨਗਰ ਕੀਰਤਨ

ਇਸ ਉਪਰੰਤ ਮਹਾਨ ਨਗਰ ਕੀਰਤਨ ਆਰੰਭ ਹੋਇਆ। ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਤਲਵੰਡੀ ਪੁਲ ਖਾਲਸਾ ਮਾਰਬਲ ਹਾਉਸ ਅਕਾਲ ਗਲੈਕਸੀ ਗਰੁੱਪ ਪਿੰਡ ਮੇਵਾ ਸਿੰਘ ਵਾਲਾ, ਮੰਗੂਪੁਰ, ਖੇੜਾ ਬੇਟ, ਤਲਵੰਡੀ ਚੌਧਰੀਆਂ, ਫੱਤੂਢੀਂਗਾ ਵਿਖੇ ਪਹੁੰਚਣ 'ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

ਨਗਰ ਕੀਰਤਨ ਦਾ ਮਨਮੋਹਕ ਦ੍ਰਿਸ਼

ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੁੰਦਰ ਫੁੱਲਾਂ ਨਾਲ

ਇਸ ਮੌਕੇ ਤੇ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਵਾਰ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਜਲੂਸ ਵਿੱਚ ਹਿੱਸਾ ਲਿਆ ਅਤੇ ਸਮੂਹ ਰਾਜਨੀਤਿਕ ਪਾਰਟੀ ਦੇ ਨੇਤਾ ਅਤੇ ਸਾਥੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਬਾਬੇ ਨਾਨਕ ਦੇ ਰੰਗਾਂ ਵਿੱਚ ਰੰਗੇ ਦਿਖਾਈ ਦਿੱਤੇ।

ਨਗਰ ਕੀਰਤਨ ਦਾ ਮਨਮੋਹਕ ਦ੍ਰਿਸ਼

ਦੋ ਹੈਲੀਕਾਪਟਰਾਂ ਤੋਂ ਗੁਲਾਬ ਦੇ ਫੁੱਲਾਂ ਦੀ ਕੀਤੀ ਜਾ ਰਹੀ ਸੀ ਵਰਖਾ

ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ-ਅੱਗੇ ਸ਼ਰਧਾਲੂਆਂ ਦਾ ਸਫ਼ਾਈ ਸੇਵਕ ਸਮੂਹ ਰਸਤਾ ਸਾਫ਼ ਕਰ ਰਿਹਾ ਸੀ। ਨਗਰ ਕੀਰਤਨ ਦੌਰਾਨ ਦੋ ਹੈਲੀਕਾਪਟਰਾਂ ਤੋਂ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਜਹਾਜ ਦਾ ਇਹ ਦ੍ਰਿਸ਼ ਖਿੱਚ ਦਾ ਕੇਂਦਰ ਬਣਿਆ ਰਿਹਾ।

ਫੁੱਲਾਂ ਨਾਲ ਸਜਾਏ ਗਏ ਮਨਮੋਹਕ ਬਰਾਦੀ ਬਾਹਨ

ਨਿਹੰਗ ਸਿੰਘਾਂ ਅਤੇ ਗਤਕਾ ਪਾਰਟੀ ਨੇ ਖਾਲਸਾਈ ਲੜਾਈ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ

ਫੌਜੀ ਬੈਂਡ ਧਾਰਮਿਕ ਧੁਨਾਂ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ। ਇਸ ਮੌਕੇ ਨਿਹੰਗ ਸਿੰਘਾਂ ਅਤੇ ਗਤਕਾ ਪਾਰਟੀ ਨੇ ਖਾਲਸਾਈ ਲੜਾਈ ਦੇ ਹੁਨਰ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ। ਨਗਰ ਕੀਰਤਨ ਦੌਰਾਨ ਹਜ਼ਾਰਾਂ ਸੰਗਤਾਂ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਪ੍ਰਸ਼ਾਦ ਪ੍ਰਾਪਤ ਕੀਤਾ।

ਵੱਖ-ਵੱਖ ਸਥਾਨਾਂ ਵੱਲ ਰਵਾਨਾ ਹੁੰਦਾ ਹੋਇਆ ਵਿਆਹ ਰੂਪੀ ਨਗਰ ਕੀਰਤਨ

ਪੂਰੀ ਪਾਵਨ ਨਗਰੀ 'ਚ ਗੂੰਜੇ ਜੋ ਬੋਲੇ ਸੋਨੇ ਨਿਹਾਲ ਦੇ ਪਵਿੱਤਰ ਨਾਅਰੇ

ਟਰਾਲੀਆਂ ਵਿੱਚ ਬੈਠੀਆਂ ਮਹਿਲਾਂ ਸੰਗਤਾਂ ਨੇ ਗੁਰੂ ਜੀ ਦੇ ਸ਼ਬਦਾਂ ਦਾ ਗੁਣਗਾਨ ਕਰ ਰਹੀਆਂ ਸਨ। ਪੂਰੀ ਪਾਵਨ ਨਗਰੀ ਜੋ ਬੋਲੇ ਸੋਨੇ ਨਿਹਾਲ ਦੇ ਪਵਿੱਤਰ ਨਾਅਰਿਆਂ ਨਾਲ ਗੂੰਜ ਉੱਠੀ। ਹਰ ਪਾਸੇ ਲੰਗਰ ਅਤੇ ਠੰਡੇ ਤਾਜ਼ੇ ਪਾਣੀ ਦੀਆਂ ਛਬੀਲਾਂ ਸਨ। ਇਸ ਮੌਕੇ ਰਾਗੀ ਜਥਾ ਨਗਰ ਕੀਰਤਨ ਵਿੱਚ ਗੁਰੂ ਦੀ ਬਾਣੀ ਦਾ ਜਾਪ ਕਰ ਰਹੇ ਸਨ।

ਸ਼੍ਰੀ ਗੂਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੂਰਵ 'ਤੇ ਕੱਢਿਆ ਬਰਾਤ ਰੂਪੀ ਨਗਰ ਕੀਰਤਨ

ਵੱਖ-ਵੱਖ ਥਾਵਾਂ 'ਤੇ ਲਗਾਏ ਸਵਾਗਤੀ ਗੇਟ

ਨਗਰ ਕੀਰਤਨ ਦੌਰਾਨ ਆਤਿਸ਼ਬਾਜ਼ੀ ਖਿੱਚ ਦਾ ਕੇਂਦਰ ਰਹੀ। ਬੈਂਡ ਦੀਆਂ ਧੁਨਾਂ ਮਾਹੌਲ ਨੂੰ ਮਨਮੋਹਕ ਬਣਾ ਰਹੀਆਂ ਸਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ 'ਤੇ ਸਵਾਗਤੀ ਗੇਟ ਵੀ ਲਗਾਏ ਗਏ ਸਨ। ਰਸਤੇ ਵਿੱਚ ਸੰਗਤ ਦੀ ਤਰਫੋਂ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ।

ਇਹ ਵੀ ਪੜ੍ਹੋ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਨਗਰ ਕੀਰਤਨ

ABOUT THE AUTHOR

...view details