ਪੰਜਾਬ

punjab

ETV Bharat / state

ਫਗਵਾੜਾ ਵਿੱਚ 550ਵੇਂ ਪ੍ਰਕਾਸ਼ ਪੁਰਬ 'ਤੇ ਕੱਢਿਆ ਨਗਰ ਕੀਰਤਨ - ਫਗਵਾੜਾ 'ਚ ਸਿੱਖ ਜੱਥੇਬੰਦੀਆਂ

ਫਗਵਾੜਾ 'ਚ ਸਮੂਹ ਸਿੱਖ ਜੱਥੇਬੰਦੀਆਂ ਨੇ ਨਿੰਮਾਂ ਵਾਲਾ ਚੌਕ ਗੁਰਦੁਆਰਾ ਸਾਹਿਬ ਤੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।

ਫ਼ੋਟੋ।

By

Published : Nov 10, 2019, 4:03 AM IST

ਫਗਵਾੜਾ: ਸਮੂਹ ਸਿੱਖ ਜੱਥੇਬੰਦੀਆਂ ਨੇ ਨਿੰਮਾਂ ਵਾਲਾ ਚੌਕ ਗੁਰਦੁਆਰਾ ਸਾਹਿਬ ਤੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਨਿੰਮਾਂ ਵਾਲਾ ਚੌਕ ਤੋਂ ਚੱਲ ਕੇ ਨਾਈਆਂ ਵਾਲਾ ਚੌਕ, ਸਿਨੇਮਾ ਰੋਡ,ਸੈਂਟਰ ਟਾਊਨ , ਗਾਂਧੀ ਚੌਕ, ਬਾਂਸਾਂ ਵਾਲਾ ਬਾਜ਼ਾਰ ਤੋਂ ਹੁੰਦਾ ਹੋਇਆ ਆਰੰਭਿਕ ਸਥਲ ਤੇ ਸੰਪੰਨ ਹੋਇਆ। ਇਸ ਨਗਰ ਕੀਰਤਨ ਦੇ ਵਿੱਚ ਕਈ ਗਤਕਾ ਪਾਰਟੀਆਂ ਨੇ ਆਪਣੇ ਗਤਕੇ ਦੇ ਜੌਹਰ ਵੀ ਵਿਖਾਏ ਅਤੇ ਸਮੁੱਚੇ ਸ਼ਹਿਰ ਦੇ ਵਿੱਚ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਸੁਣਨ ਸੁਣਨ ਨੂੰ ਮਿਲੀ।

ਵੀਡੀਓ

ਨਗਰ ਕੀਰਤਨ ਵਿੱਚ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਦਿਹਾੜੇ 'ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਵਿਖਾਈਆ ਸੀ। ਉਧਰ ਦੂਜੇ ਪਾਸੇ ਸਮੁੱਚੇ ਸ਼ਹਿਰ ਵਿੱਚ ਗੁਰੂ ਦੀ ਪਿਆਰੀ ਸੰਗਤਾਂ ਵੱਲੋਂ ਸ੍ਰੀ ਗੁਰੂ ਸਾਹਿਬ ਜੀ ਦਾ 'ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ' ਦਾ ਜਾਪ ਕੀਤਾ ਜਾ ਰਿਹਾ ਸੀ।

ABOUT THE AUTHOR

...view details