ਕਪੂਰਥਲਾ:ਗੁਰੂ ਨਗਰੀ ਸੁਲਤਾਨਪੁਰ ਲੋਧੀ ਜਿਸ ਦਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev J) ਦੀ ਜੀਵਨੀ ਨਾਲ ਵਿਸ਼ੇਸ਼ ਸਬੰਧ ਹੈ ਅਤੇ ਗੁਰੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਲਗਭਗ 14 ਸਾਲ, 9 ਮਹੀਨੇ ਅਤੇ 13 ਦਿਨ ਰਹੇ। ਇਸ ਸਮੇਂ ਦੌਰਾਨ ਬਹੁਤ ਸਾਰੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਧਾਰਮਿਕ ਅਸਥਾਨ ਸੁਲਤਾਨਪੁਰ ਵਿੱਚ ਸਥਿਤ ਹਨ। ਜੀਵਨ ਕਾਲ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਤਿੰਨ ਦਿਨ ਪਵਿੱਤਰ ਕਾਲੀ ਵੇਈ ਵਿੱਚ ਡੁਬਕੀ ਲਗਾਈ ਅਤੇ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਇਸ ਥਾਂ ਉੱਤੇ ਮੁੜ ਤੋਂ ਪ੍ਰਗਟ ਹੋਏ।
Akonkar Moolamantar Asthan: ਸੁਲਤਾਨਪੁਰ ਲੋਧੀ 'ਚ ਅੰਤਿਮ ਛੋਹਾਂ ਵੱਲ ਪਹੁੰਚਿਆ ਮੂਲ ਮੰਤਰ ਅਸਥਾਨ, ਏਕਓਂਕਾਰ ਮੂਲਮੰਤਰ ਭਵਨ ਹੋਵੇਗਾ ਇੱਕ ਵੱਖਰਾ ਅਜੂਬਾ
ਸੁਲਤਾਨਪੁਰ ਲੋਧੀ ਵਿੱਚ ਕਰੀਬ ਪਿਛਲੇ 4 ਸਾਲਾਂ ਤੋ ਬਣਨ ਜਾ ਰਿਹਾ ਮੂਲਮੰਤਰ ਏਕਓਂਕਾਰ (Akonkar Moolamantar ) ਸਥਾਨ ਹੁਣ ਆਪਣੀਆਂ ਅੰਤਿਮ ਛੋਹਾਂ ਵੱਲ ਪਹੁੰਚ ਰਿਹਾ ਹੈ। ਸਥਾਨਕ ਗ੍ਰੰਥੀ ਮੁਤਾਬਿਕ ਇਹ ਅਸਥਾਨ ਆਪਣੇ ਆਪ ਵਿੱਚ ਇੱਕ ਅਜੂਬਾ ਹੋਵੇਗਾ ਅਤੇ ਬਹੁਤ ਜਲਦ ਸੰਗਤ ਦਰਸ਼ਨ ਲਈ ਖੋਲ੍ਹ ਦਿੱਤਾ ਜਾਵੇਗਾ।
Published : Oct 23, 2023, 6:17 PM IST
ਮੂਲ ਮੰਤਰ ਭਵਨ ਦੀ ਉਸਾਰੀ:ਮੁੜ ਪ੍ਰਗਟ ਹੋਣ ਮਗਰੋਂ ਇੱਥੋਂ ਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਏਕਓਂਕਾਰ ਦਾ ਉਚਾਰਣ ਕੀਤਾ ਅਤੇ ਇੱਥੋਂ ਹੀਂ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ ਸੀ । ਇਸ ਇਤਿਹਾਸਕ ਨਦੀ ਦੇ ਕਿਨਾਰੇ ਆਤਮਾ ਨੂੰ ਪ੍ਰਮਾਤਮਾ ਨਾਲ ਜੁੜਨ ਲਈ ਪਹਿਲੀ ਵਾਰ ਏਓਂਕਾਰ ਦੇ ਮੂਲ ਮੰਤਰ ਦਾ ਜਾਪ ਗੁਰੂ ਸਾਹਿਬ ਵੱਲੋਂ ਕੀਤਾ ਗਿਆ। ਹੁਣ ਇਸ ਇਤਿਹਾਸਕ ਅਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ (550th Prakash Purv) ਮੌਕੇ ਵਿਸ਼ਵ ਦੇ ਸਭ ਤੋਂ ਵੱਡੇ ਭਵਨ ਦੀ ਉਸਾਰੀ ਦਾ ਕੰਮ ਏਕਓਂਕਾਰ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਸ ਦੀ ਕਾਰ ਸੇਵਾ ਸੰਸਥਾਵਾਂ ਅਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਸੇਵਾਦਾਰਾਂ ਮੁਤਾਬਿਕ ਇਸ ਦੀ ਉਸਾਰੀ ਦਾ ਕੰਮ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ, ਜਿਸ ਕਾਰਨ ਸੰਗਤਾਂ ਵੀ ਹਰ ਰੋਜ਼ ਉੱਥੇ ਮੱਥਾ ਟੇਕ ਰਹੀਆਂ ਹਨ। ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਲਈ ਅਸਥਾਨ ਕਈ ਪੱਖਾਂ ਤੋਂ ਵਿਸ਼ੇਸ਼ ਹੈ। ਇਸ ਤੋਂ ਇਲਾਵਾ ਇਤਿਹਾਸਿਕ ਸਥਾਨ ਦੀ ਉਸਾਰੀ ਮੁਕੰਮਲ ਹੋਣ ਲਈ ਸਿੱਖ ਸੰਗਤ ਵੀ ਉਤਸਾਹਿਤ ਹੈ ।
- Farmers Protest In Punjab: ਕਿਸਾਨ ਜਥੇਬੰਦੀਆਂ ਦਾ ਐਲਾਨ- ਪੰਜਾਬ 'ਚ 15 ਨਵੰਬਰ ਤੋਂ ਸਾਰੇ ਟੋਲ ਪਲਾਜ਼ਾ ਬੰਦ, 23-24 ਨੂੰ ਸਰਕਾਰ ਦੇ ਸਾੜੇ ਜਾਣਗੇ ਪੁਤਲੇ
- Attack On Kabaddi Player: ਵੱਡੀ ਵਾਰਦਾਤ ! ਘਰ ਦੇ ਬਾਹਰ ਬੁਲਾ ਕੇ ਕੱਬਡੀ ਖਿਡਾਰੀ ਦੇ ਮਾਰੀਆਂ ਗੋਲੀਆਂ
- Worth Rs. 80 Crores Heroin Seized: ਹੈਰੋਇਨ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼, ਲਗਭਗ 80 ਕਰੋੜ ਦੀ ਹੈਰੋਇਨ ਸਣੇ 1 ਮੁਲਜ਼ਮ ਗ੍ਰਿਫਤਾਰ
ਵੱਖਰਾ ਅਜੂਬਾ ਹੋਵੇਗਾ ਅਸਥਾਨ: ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੁੱਲ੍ਹੇ ਨੇ ਦੱਸਿਆ ਕਿ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਇਤਿਹਾਸਕ ਭਵਨ ਦੀ ਤਿਆਰੀ ਹੋ ਰਹੀ ਹੈ ਅਤੇ ਇਸ ਭਵਨ ਦੀ ਖ਼ਾਸੀਅਤ ਇਹ ਹੈ ਕਿ ਸਭ ਕੁੱਝ ਇੱਤੇ ਪਹਿਲੇ ਪਾਤਸ਼ਾਹ ਵੱਲੋਂ ਦਿੱਤੇ ਗਏ ਸੱਚਾਈ ਦੇ ਸਿਧਾਂਤ ਤੇਰਾਂ-ਤੇਰਾਂ ਤਹਿਤ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭਵਨ ਆਪਣੇ-ਆਪ ਵਿੱਚ ਇੱਕ ਅਜੂਬੇ ਦੀ ਤਰ੍ਹਾਂ ਹੈ ਅਤੇ ਬਹੁਤ ਜਲਦ ਇਹ ਭਵਨ ਤਿਆਰ ਕਰਕੇ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। (Construction of MoolMantra Bhavan).