ਪੰਜਾਬ

punjab

ETV Bharat / state

ਸੁਲਤਾਨਪੁਰ ਲੋਧੀ 'ਚ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਮੋਬਾਈਲ ਐਪ ਜਾਰੀ - ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਮੋਬਾਈਲ ਐਪ ਲਾਂਚ

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ 'ਚ ਪਖਾਨਿਆਂ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਇੱਕ ਮੋਬਾਈਲ ਐਪ ਜਾਰੀ ਕੀਤਾ ਗਿਆ ਹੈ।

ਫ਼ੋਟੋ

By

Published : Nov 11, 2019, 10:01 PM IST

ਸੁਲਤਾਨਪੁਰ ਲੋਧੀ : ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਸੇਵਾਵਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਈ ਕੁਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਦਾ ਮੁੱਖ ਮਕਸਦ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਅਤੇ ਸਾਹਮਣੇ ਆਉਂਦੀਆਂ ਕਮੀਆਂ ਪੇਸ਼ੀਆਂ ਨੂੰ ਫੌਰੀ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਬਲਿਊਐਸਐਸ5500 ਨਾਮ ਦੀ ਮੋਬਾਈਲ ਐਪ ਲਾਂਚ ਕੀਤੀ ਗਈ ਹੈ ਜਿਸ ਰਾਹੀਂ ਵੱਖ ਵੱਖ ਸਥਾਨਾਂ 'ਤੇ ਫੀਲਡ ਸਟਾਫ ਵੱਲੋਂ ਜਾਇਜ਼ਾ ਲੈਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਗਰੀ ਵਿਚ ਸ਼ਰਧਾਲੂਆਂ ਲਈ 4000 ਤੋਂ ਵੱਧ ਪਖਾਨੇ, 10 ਵਾਟਰ ਏਟੀਐਮ ਤੇ 50 ਵਾਟਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਸਾਰੀਆਂ ਜਨਤਕ ਸਹੂਲਤਾਂ ਅਤੇ ਜਲ ਸਥਾਨਾਂ 'ਤੇ ਕਿਊਆਰ ਕੋਡ ਲਾਏ ਗਏ ਹਨ, ਜਿਨ੍ਹਾਂ ਨੂੰ ਚੈਕਿੰਗ ਕਰਨ ਵਾਲੇ ਅਧਿਕਾਰੀ ਵੱਲੋਂ ਸਕੈਨ ਕੀਤਾ ਜਾਣਾ ਲਾਜ਼ਮੀ ਹੈ। ਜਦੋਂ ਸਬੰਧਤ ਸਟਾਫ ਮੈਂਬਰ ਇਹ ਕਿਊਆਰ ਕੋਡ ਸਕੈਨ ਕਰਦਾ ਹੈ ਤਾਂ ਉਸ ਦੀ ਮੋਬਾਈਲ 'ਤੇ ਇਕ ਨਵੀਂ ਵਿੰਡੋ ਖੁੱਲ੍ਹ ਜਾਂਦੀ ਹੈ, ਜਿਸ 'ਤੇ ਉਸ ਵੱਲੋਂ ਕੀਤੀ ਚੈਕਿੰਗ ਨਾਲ ਸਬੰਧਤ ਪ੍ਰਸ਼ਨਾਵਲੀ ਖੁੱਲ੍ਹ ਜਾਂਦੀ ਹੈ ਤੇ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ।

ਇਨ੍ਹਾਂ ਸਵਾਲਾਂ ਰਾਹੀਂ ਇਹ ਜਾਣਿਆ ਜਾਂਦਾ ਹੈ ਕਿ ਵਾਟਰ ਸਟੇਸ਼ਨ ਠੀਕ ਚੱਲ ਰਿਹਾ ਹੈ? ਕਿਤੇ ਕੋਈ ਨੁਕਸ ਤਾਂ ਨਹੀਂ ਹੈ? ਇਸ ਦੌਰਾਨ ਜੇ ਕੋਈ ਨੁਕਸ ਜਾਂ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡਿਊਟੀ ਅਫ਼ਸਰ ਦੀ ਨਿਗਰਾਨੀ ਵਿੱਚ ਉਹ ਨੁਕਸ ਚੈਕਿੰਗ ਦੇ ਤਿੰਨ ਘੰਟੇ ਅੰਦਰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਡਿਊਟੀ ਅਫ਼ਸਰ ਵੱਲੋਂ ਪੂਰਾ ਸਿਸਟਮ ਹਰ 4 ਘੰਟਿਆਂ ਬਾਅਦ ਚੈੱਕ ਕਰਨਾ ਜ਼ਰੂਰੀ ਕੀਤਾ ਗਿਆ ਹੈ। ਛੋਟੇ ਨੁਕਸ ਦੂਰ ਕਰਨ ਲਈ 6 ਮੋਬਾਈਲ ਵੈਨਾਂ ਵੀ ਸੇਵਾਵਾਂ ਦੇ ਰਹੀਆਂ ਹਨ।

ABOUT THE AUTHOR

...view details