ਕਪੂਰਥਲਾ: ਸੰਸਦ ਮੈਂਬਰ ਸਨੀ ਦਿਓਲ ਤੋਂ ਬਾਅਦ ਹੁਣ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਉਨ੍ਹਾਂ ਦੇ ਹਲਕੇ ਭੁਲੱਥ ਚ ਲੋਕਾਂ ਨੇ ਉਨ੍ਹਾਂ ਦੀ ਭਾਲ ਲਈ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲਗਾਏ ਹਨ।
ਸਾਡਾ ਐਮਐਲਏ ਗਵਾਚ ਗਿਆ...! - ਸੁਖਪਾਲ ਸਿੰਘ ਖਹਿਰਾ
ਹਲਕਾ ਭੁਲੱਥ ਦੇ ਲੋਕਾਂ ਨੇ ਐਮਐਲਏ ਵਿਰੁੱਧ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲਗਾਏ ਹਨ। ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਹਨ ਤੇ ਕਾਫ਼ੀ ਸਮੇਂ ਤੋਂ ਹਲਕੇ ਦੀ ਸਾਰ ਨਾ ਲੈਣ ਦੇ ਵਿਰੋਧ 'ਚ ਇਹ ਪੋਸਟਰ ਲਗਾਏ ਗਏ ਹਨ।
ਪੰਜਾਬ ਸਰਕਾਰ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਵੀ ਐਮਐਲਏ ਬਣੇ ਤਿੰਨ ਸਾਲ ਹੋਣ ਵਾਲੇ ਹਨ ਪਰ ਭੁਲੱਥ ਦਾ ਹਾਲ ਬਹੁਤ ਬੁਰਾ ਹੈ। ਸੜਕਾਂ ਟੁੱਟੀਆਂ ਹੋਈਆਂ ਹਨ, ਮੀਂਹ ਕਾਰਨ ਪਾਣੀ ਰੁਕਿਆ ਹੈ। ਲੋਕਾਂ ਦਾ ਇਨ੍ਹਾਂ ਥਾਂਵਾਂ ਤੋਂ ਲੰਘਣਾ ਔਖਾ ਹੋਇਆ ਪਿਆ ਪਰ ਸੁਖਪਾਲ ਸਿੰਘ ਖਹਿਰਾ ਪਤਾ ਨਹੀਂ ਕਿਥੇ ਗਾਇਬ ਹਨ। ਪੰਜਾਬ ਦੇ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਖਹਿਰਾ ਆਪਣੇ ਹਲਕੇ ਤੱਕ ਦਾ ਵਿਕਾਸ ਨਹੀਂ ਕਰਵਾ ਸਕੇ ਹਨ।
ਲੋਕਾਂ ਦੀ ਨਾਰਾਜ਼ਗੀ ਹੈ ਕਿ ਸੂਬੇ 'ਚ ਵੱਖ-ਵੱਖ ਥਾਂਵਾਂ 'ਤੇ ਮੋਰਚੇ ਲਾਉਣ ਵਾਲੇ ਸੁਖਪਾਲ ਖਹਿਰਾ ਨੇ ਕਦੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਜਦੋਂ ਕੋਈ ਕੰਮ ਹੁੰਦਾ ਤਾਂ ਲੋਕ ਬੀਬੀ ਜਗੀਰ ਕੌਰ ਦਾ ਗੋਡਾ ਜਾ ਮੱਲ੍ਹਦੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਲੋਕਾ ਨੂੰ ਗੁੰਮਰਾਹ ਕਰ ਕੇ ਵੋਟਾਂ ਮੰਗੀਆਂ ਅਤੇ ਪਰ ਹਲਕੇ ਦੇ ਲੋਕਾਂ ਦੇ ਉਮੀਦਾਂ 'ਤੇ ਖਰਾ ਨਹੀਂ ਉਤਰੇ।