ਕਪੂਰਥਲਾ : ਜ਼ਿਲ੍ਹੇ ਦੀ ਫ਼ਗਵਾੜਾ ਪੁਲਿਸ ਨੇ ਇਕ ਮੈਡੀਕਲ ਸਟੋਰ ਦੇ ਮਾਲਕ ਕੋਲੋਂ ਨਾ ਸਿਰਫ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ ਕਰੀਬ ਇੱਕ ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਫਗਵਾੜਾ ਪੁਲਿਸ ਦੇ ਡੀਐੱਸਪੀ ਜਸਪ੍ਰੀਤ ਸਿੰਘ ਨੇ ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ ਪਰਮਜੀਤ ਲਾਲ ਨਾਮ ਦਾ ਇਹ ਵਿਅਕਤੀ ਇਕ ਮੈਡੀਕਲ ਸਟੋਰ (Phagwara drug smugglers) ਚਲਾਉਂਦਾ ਹੈ।
2050 ਨਸ਼ੀਲੀਆਂ ਗੋਲੀਆਂ ਬਰਾਮਦ: ਡੀਐਸਪੀ ਮੁਤਾਬਕ, ਇਸ ਦੀ ਐਕਟਿਵਾ ਵਿੱਚੋਂ ਪੁਲਿਸ ਨੂੰ 2050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਇਸ ਤੋਂ ਬਾਅਦ ਪੁਲਿਸ ਵੱਲੋਂ ਪਰਮਜੀਤ ਲਾਲ ਨੂੰ ਗ੍ਰਿਫ਼ਤਾਰ ਕਰ ਇਸ ਨੂੰ ਰਿਮਾਂਡ 'ਤੇ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਇਸ ਕੋਲੋਂ ਇੱਕ ਕਰੋੜ ਇੱਕ ਲੱਖ ਚੌਵੀ ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ।
ਕਰੋੜਾਂ ਤੋਂ ਵੱਧ ਰੁਪਏ ਦੀ ਡਰੱਗ ਮਨੀ, ਨਸ਼ੀਲੀਆਂ ਗੋਲੀਆਂ ਸਣੇ ਮੈਡੀਕਲ ਸਟੋਰ ਮਾਲਕ ਗ੍ਰਿਫਤਾਰ ਕਰੋੜਾਂ ਦੀ ਡਰੱਗ ਮਨੀ ਬਰਾਮਦ: ਡੀਐਸਪੀ ਜਸਪ੍ਰੀਤ ਸਿੰਘ ਦੇ ਮੁਤਾਬਕ ਫਗਵਾੜਾ ਵਿਖੇ ਇਕ ਪੁਲਿਸ ਦੀ ਵੱਡੀ ਕਾਮਯਾਬੀ ਹੈ, ਕਿਉਕਿ ਇੰਨੀ ਵੱਡੀ ਸੰਖਿਆ ਵਿਚ ਨਸ਼ੀਲੀਆਂ ਗੋਲੀਆਂ ਅਤੇ ਇੱਕ ਕਰੋੜ ਤੋਂ ਵੱਧ ਦੀ ਡਰੱਗ ਮਨੀ ਕਾਫੀ ਸਮੇਂ ਤੋਂ ਇੱਥੇ ਬਰਾਮਦ ਨਹੀਂ ਹੋਈਹੈ। ਉਨ੍ਹਾਂ ਦੇ ਮੁਤਾਬਕ ਫਿਲਹਾਲ ਪਰਮਜੀਤ ਲਾਲ ਨੂੰ ਰਿਮਾਂਡ 'ਤੇ ਲਿਆ ਹੋਇਆ ਹੈ ਅਤੇ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਉੱਤੇ ਹੋਰ ਕਿਹੜੇ ਕਿਹੜੇ ਮਾਮਲੇ ਦਰਜ ਹਨ। ਡੀਐਸਪੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਰਮਜੀਤ ਲਾਲ ਕੋਲੋਂ ਇਹ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਇਹ ਸਾਮਾਨ ਉਹ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਦੀ ਸਪਲਾਈ ਕਿਥੇ ਦਿੱਤੀ ਜਾਣੀ ਸੀ।
ਇਹ ਵੀ ਪੜ੍ਹੋ:ਸੂਰੀ ਕਤਲ ਮਾਮਲੇ 'ਤੇ ਬੋਲੇ ਭਾਈ ਰਣਜੀਤ ਸਿੰਘ, ਕਿਹਾ- ਆਪ ਸਹੇੜੀ ਮੌਤ, ਪੁਲਿਸ ਕਰ ਰਹੀ ਹੈ ਧੱਕਾ !