ਪੰਜਾਬ

punjab

ETV Bharat / state

ਲੋਕ ਇਨਸਾਫ਼ ਪਾਰਟੀ ਨੇ ਫੂਕੇ ਅਕਾਲੀ ਦਲ ਅਤੇ ਕਾਂਗਰਸ ਦੇ ਪੁਤਲੇ, ਜਾਣੋ ਪੂਰਾ ਮਾਮਲਾ

ਲੋਕ ਇਨਸਾਫ਼ ਪਾਰਟੀ (Lok insaf Party) ਵੱਲੋਂ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵੱਲੋਂ ਅਕਾਲੀ ਦਲ ( Akali Dal) ਅਤੇ ਕਾਂਗਰਸ (Congress) ਦੇ ਪੁਤਲੇੇ ਫੂਕੇ ਗਏ। ਇਸਦੇ ਨਾਲ ਹੀ ਉਨ੍ਹਾਂ ਦੁਆਰਾ ਹਰੀਸ਼ ਰਾਇ ਢਾਂਡਾ ਤੇ ਕਮਲਜੀਤ ਸਿੰਘ ਕੜਵਲ ਨੂੰ ਚੂੜੀਆਂ ਦਿਖਾਕੇ ਰੋਸ਼ ਜਤਾਇਆ।

ਲੋਕ ਇਨਸਾਫ਼ ਪਾਰਟੀ ਨੇ ਫੂਕੇ ਅਕਾਲੀਦਲ ਅਤੇ ਕਾਂਗਰਸ ਦੇ ਪੁਤਲੇ, ਜਾਣੋ ਪੂਰਾ ਮਾਮਲਾ
ਲੋਕ ਇਨਸਾਫ਼ ਪਾਰਟੀ ਨੇ ਫੂਕੇ ਅਕਾਲੀਦਲ ਅਤੇ ਕਾਂਗਰਸ ਦੇ ਪੁਤਲੇ, ਜਾਣੋ ਪੂਰਾ ਮਾਮਲਾ

By

Published : Oct 22, 2021, 6:49 PM IST

ਕਪੂਰਥਲਾ: ਲੋਕ ਇਨਸਾਫ਼ ਪਾਰਟੀ (Lok insaf Party) ਦੇ ਵੱਲੋਂ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤੀ ਗਿਆ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵੱਲੋਂ ਅਕਾਲੀਦਲ ( Akali Dal) ਅਤੇ ਕਾਂਗਰਸ (Congress) ਦੇ ਪੁਤਲੇੇ ਫੂਕੇ ਗਏ।

ਇਸਦੇ ਨਾਲ ਹੀ ਉਨ੍ਹਾਂ ਦੁਆਰਾ ਹਰੀਸ਼ ਰਾਇ ਢਾਂਡਾ ਤੇ ਕਮਲਜੀਤ ਸਿੰਘ ਕੜਵਲ ਨੂੰ ਚੂੜੀਆਂ ਦਿਖਾ ਕੇ ਰੋਸ਼ ਜਤਾਇਆ ਗਿਆ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ਼ ਪ੍ਰਦਰਸ਼ਨ ਲੋਕ ਇਨਸਾਫ਼ ਪਾਰਟੀ ਦੇ ਨੇਤਾ ਜਰਨੈਲ ਨਗਲ ਦੀ ਅਗਵਾਈ ਵਿਚ ਕੀਤਾ ਗਿਆ।

ਜਿਕਰਯੋਗ ਹੈ ਕਿ ਕੁਝ ਸਮੇਂ ਪਹਿਲਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ 'ਤੇ ਇਕ ਔਰਤ ਵੱਲੋ ਬਲਾਤਕਾਰ ਦੇ ਆਰੋਪ ਲਗਾਏ ਗਏ ਸਨ।

ਲੋਕ ਇਨਸਾਫ਼ ਪਾਰਟੀ ਨੇ ਫੂਕੇ ਅਕਾਲੀਦਲ ਅਤੇ ਕਾਂਗਰਸ ਦੇ ਪੁਤਲੇ, ਜਾਣੋ ਪੂਰਾ ਮਾਮਲਾ

ਪਰ ਕੁਝ ਦਿਨ ਪਹਿਲਾਂ ਉਸ ਔਰਤ ਨੇ ਸੋਸ਼ਲ ਮੀਡੀਆ (Social media) ਅਤੇ ਮੀਡੀਆ ਦੇ ਸਾਹਮਣੇ ਉਕਤ ਆਰੋਪ ਨੂੰ ਅਕਾਲੀ ਦਲ ਆਗੂ ਹਰੀਸ਼ ਰਾਇ ਢਾਂਡਾ ਅਤੇ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਕੜਵਲ ਦੁਵਾਰਾ ਦਵਾਬ ਬਣਾਏ ਜਾਣ ਕਰਕੇ ਉਸਨੇ ਸਿਨਰਨਜੀਤ ਸਿੰਘ ਬੈਂਸ 'ਤੇ ਇਹ ਆਰੋਪ ਲਗਾਏ ਸਨ।

ਜਰਨੈਲ ਨੰਗਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਹਲਕਾ ਇੰਚਾਰਜ ਅਤੇ ਉਮੀਦਵਾਰ ਹਰੀਸ਼ ਰਾਏ ਢਾਂਡਾ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵੱਲ ਨੇ ਪ੍ਰਾਯੋਜਿਤ ਢੰਗ ਨਾਲ ਉਕਤ ਔਰਤ ਨੂੰ ਸਿਮਰਨਜੀਤ ਸਿੰਘ ਬੈਂਸ ਦੇ ਵਿਰੁੱਧ ਝੂਠਾ ਬਿਆਨ ਦੇਣ ਲਈ ਉਕਸਾਇਆ ਸੀ ਜਿਸਦਾ ਹੁਣ ਪਰਦਾ ਫਾਸ਼ ਹੋ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਸਿਰਫ ਨਸ਼ੇ ਮਾਫੀਆ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ ਦੇ ਨਾਲ ਨਾਲ ਕਈ ਘਟੀਆ ਕਾਰਨਾਮਿਆਂ ਦੀ ਦੇਣ ਦਿੱਤੀ ਹੈ। ਉਨ੍ਹਾਂ ਸ੍ਰੋਮਣੀ ਅਕਾਲੀ ਦਲ ਨੂੰ ਮਾਫੀਆ ਗਿਰੋਹ ਦਾ ਨਾਮ ਦਿੱਤਾ।

ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਐਲਾਨੇ ਹੋਰ ਉਮੀਦਵਾਰ

ABOUT THE AUTHOR

...view details