ਕਪੂਰਥਲਾ: ਸੂਬਾ ਸਰਕਾਰ ਨੇ ਕਰਫਿਊ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕਪੂਰਥਲਾ ਵਿੱਚ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਕੇ ਠੇਕਿਆਂ ਦੇ ਬਾਹਰ ਸ਼ਰਾਬ ਲੈਣ ਆਏ ਲੋਕਾਂ ਨੂੰ ਕੋਲਡ ਡਰਿੰਕ ਪਿਲਾ ਕੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ।
ਇਸ ਮੌਕੇ ਸ਼ਰਾਬ ਦੇ ਕਾਰੋਬਾਰੀਆਂ ਨੇ ਕਿਹਾ ਕਿ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋ ਤੱਕ ਉਹ ਠੇਕੇ ਨਹੀਂ ਖੋਲ੍ਹਣਗੇ। ਉਨ੍ਹਾਂ ਨੇ ਲਾਇਸੈਂਸ ਫੀਸ 40 ਫੀਸਦੀ ਮਾਫ਼ ਕਰਨ ਦੀ ਸਰਕਾਰ ਕੋਲ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਾਇਸੈਂਸ ਫੀਸ ਠੇਕਾ ਖੁੱਲ੍ਹਣ ਦੇ ਸਮੇਂ ਹਿਸਾਬ ਨਾਲ ਹੀ ਲਈ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਖਰੀ ਵਿੱਤੀ ਸਾਲ ਦੇ 10 ਤੋਂ ਵੱਧ ਦਿਨਾਂ ਲਈ ਫੀਸਾਂ ਨੂੰ ਵੀ ਮੁਆਫ ਕਰਨ ਦੀ ਮੰਗ ਕੀਤੀ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਘਰ-ਘਰ ਸ਼ਰਾਬ ਦੀ ਸਪਲਾਈ ਕਰਨੀ ਉਨ੍ਹਾਂ ਲਈ ਸੌਖੀ ਨਹੀਂ ਹੈ।
ਇਹ ਵੀ ਪੜੋ: ਗੜ੍ਹਸ਼ੰਕਰ ਕੋਲ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
ਦੂਜੇ ਪਾਸੇ ਇਨ੍ਹਾਂ ਠੇਕਿਆਂ 'ਤੇ ਸ਼ਰਾਬ ਖਰੀਦਣ ਆਏ ਲੋਕ ਬਹੁਤ ਨਿਰਾਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕੋਲਡ ਡਰਿੰਕ ਉਨ੍ਹਾਂ ਦੀ ਸ਼ਰਾਬ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਠੇਕੇਦਾਰਾਂ ਨਾਲ ਮਸਲਾ ਹੱਲ ਕਰੇ ਅਤੇ ਸ਼ਰਾਬ ਦੀ ਵਿਕਰੀ ਨੂੰ ਖੋਲ੍ਹ ਦੇਵੇ।