ਕਪੂਰਥਲਾ:ਪੰਜਾਬ ਵਿੱਚ ਸੁਲਤਾਨਪੁਰ ਲੋਧੀ ਵਿਧਾਨ ਸਭਾ ਨੂੰ ਲੈ ਕੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਤੇ ਰਾਣਾ ਗੁਰਜੀਤ ਕੈਬਨਿਟ ਮੰਤਰੀ ਆਹਮਣੇ ਸਾਹਮਣੇ ਹਨ, ਇਸ 'ਤੇ ਹੁਣ ਪੰਜਾਬ ਤੇ ਦੋਆਬੇ ਦੇ 3 ਹੋਰ ਵਿਧਾਇਕ ਨਵਤੇਜ ਚੀਮਾ ਦੇ ਨਾਲ ਅਤੇ ਰਾਣਾ ਗੁਰਜੀਤ ਦੇ ਵਿਰੋਧ ਵਿੱਚ ਆਏ ਗਏ ਹਨ, ਜਿਨ੍ਹਾਂ ਵਿੱਚ ਸੁਖਪਾਲ ਖੈਰਾ, ਬਲਵਿੰਦਰ ਧਾਰੀਵਾਲ ਅਤੇ ਬਾਵਾ ਹੈਨਰੀ ਵਿਧਾਇਕ ਸ਼ਾਮਿਲ ਹਨ।
ਨਵਤੇਜ ਚੀਮਾ ਨੇ ਰਾਣਾ ਗੁਰਜੀਤ ਦੇ ਖਿਲਾਫ਼ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ
ਪੰਜਾਬ ਵਿੱਚ ਸੁਲਤਾਨਪੁਰ ਲੋਧੀ ਵਿਧਾਨ ਸਭਾ ਨੂੰ ਲੈ ਕੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਤੇ ਰਾਣਾ ਗੁਰਜੀਤ ਕੈਬਨਿਟ ਮੰਤਰੀ ਆਹਮਣੇ ਸਾਹਮਣੇ ਹਨ, ਇਸ 'ਤੇ ਹੁਣ ਪੰਜਾਬ ਤੇ ਦੋਆਬੇ ਦੇ 3 ਹੋਰ ਵਿਧਾਇਕ ਨਵਤੇਜ ਚੀਮਾ ਦੇ ਨਾਲ ਅਤੇ ਰਾਣਾ ਗੁਰਜੀਤ ਦੇ ਵਿਰੋਧ ਵਿੱਚ ਆਏ ਗਏ ਹਨ।
ਇਹਨਾਂ ਨੇ ਰਾਣਾ ਗੁਰਜੀਤ ਦੇ ਵੱਖ-ਵੱਖ ਹਲਕਿਆਂ ਵਿੱਚ ਦਖਲਅੰਦਾਜੀ ਦਾ ਆਰੋਪ ਲਗਾ ਕੇ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹਰੀਸ਼ ਚੌਧਰੀ ਸਮੇਤ ਨਵਜੋਤ ਸਿੱਧੂ ਨੂੰ ਇਕ ਚਿੱਠੀ ਰਾਹੀਂ ਸ਼ਿਕਾਇਤ ਕੀਤੀ ਹੈ, ਇਸ ਬਾਰੇ ਨਵਤੇਜ ਚੀਮਾ ਨੇ ਕਿਹਾ ਕੀ ਰਾਣਾ ਗੁਰਜੀਤ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਮਜ਼ਬੂਰ ਹੋ ਕੇ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ। ਉਹਨਾਂ ਨੇ ਰਾਣਾ ਗੁਰਜੀਤ 'ਤੇ ਪਾਰਟੀ ਨੂੰ ਵੱਡੀ ਕਾਰਵਾਈ ਕਰਨ ਦੀ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ਪੱਛਮੀ ਤੋਂ ਨਵੇਂ ਉਮੀਦਵਾਰਾਂ ਤੇ ਸਮੀਕਰਣਾਂ ਵਿਚਾਲੇ ਚਾਰ ਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ