ਕਪੂਰਥਲਾ :ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਨਦੀ 'ਚ ਇੱਕ ਅਣਪਛਾਤੀ ਔਰਤ ਦੇ ਡੁੱਬਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸਦੀ ਅੱਜ ਤੜਕਸਾਰ ਪਵਿੱਤਰ ਕਾਲੀ ਵੇਈਂ ਵਿਚੋਂ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਮੌਕੇ ਉੱਤੇ ਮੌਜੂਦ ਕੁਝ ਲੋਕਾਂ ਵੱਲੋਂ ਜਦੋਂ ਕਾਲੀ ਵੇਈਂ ਵਿੱਚ ਇੱਕ ਲਾਸ਼ ਨੂੰ ਪਾਣੀ ਦੇ ਉੱਪਰ ਤੈਰਦੇ ਦੇਖਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਇੱਕ ਬੇੜੀ ਦੀ ਮਦਦ ਨਾਲ ਮਹਿਲਾ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ 174 ਦੀ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ।
Woman Dies Due To Drowning in Kali Vei : ਕਪੂਰਥਲਾ 'ਚ ਮਧੂ ਮੱਖੀਆਂ ਤੋਂ ਬਚਦੀ ਮਹਿਲਾ ਕਾਲੀ ਵੇਈਂ ਨਦੀ ਵਿੱਚ ਡੁੱਬੀ
ਕਪੂਰਥਲਾ ਵਿੱਚ ਮਧੂ ਮੱਖੀਆਂ ਤੋਂ ਬਚਣ ਲਈ ਪਵਿੱਤਰ (Woman Dies Due To Drowning in Kali Vei) ਕਾਲੀ ਵੇਈਂ ਨਦੀ ਵਿੱਚ ਉੱਤਰੀ ਮਹਿਲਾ ਦੀ ਡੁੱਬਣ ਨਾਲ ਮੌਤ ਹੋ ਗਈ ਹੈ।
Published : Oct 12, 2023, 5:54 PM IST
ਪਰਵਾਸੀ ਪਰਿਵਾਰ ਨਾਲ ਸਬੰਧਤ ਹੈ ਮਹਿਲਾ :ਦੱਸਿਆ ਜਾ ਰਿਹਾ ਹੈ ਕਿ ਵੇਈ ਨਦੀ ਦੇ ਕਿਨਾਰੇ ਮਧੂ ਮੱਖੀਆਂ ਦਾ ਝੁੰਡ ਲੋਕਾਂ ਪਿੱਛੇ ਪੈ ਗਿਆ ਸੀ, ਇੱਕ ਔਰਤ ਵੀ ਮਧੂ ਮੱਖੀਆਂ ਦੀ ਲਪੇਟ ਵਿੱਚ ਆ ਗਈ ਸੀ, ਜੋ ਕਿ ਭੱਜਦੇ-ਭੱਜਦੇ ਆਪਣੇ ਬਚਾਅ ਲਈ ਨਦੀ ਵੱਲ ਚਲੀ ਗਈ, ਬਾਅਦ ਵਿੱਚ ਉਸਦਾ ਕੁਝ ਪਤਾ ਨਹੀਂ ਲੱਗਿਆ ਪਰ ਅੱਜ ਉਸਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਔਰਤ ਦੀ ਪਛਾਣ ਪਾਰਵਤੀ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਦੱਸੀ ਜਾ ਰਹੀ ਹੈ।
- Punjab Pensioners News: ਪੈਨਸ਼ਨਰਾਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਗੇੜੇ, ਮਾਨ ਸਰਕਾਰ ਨੇ WhatsApp ਨੰਬਰ ਕੀਤਾ ਜਾਰੀ, ਇੱਕ ਮੈਸਜ ਨਾਲ ਹੋਵੇਗਾ ਕੰਮ
- Sukhpal Khaira Drug Case: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਹੋਈ ਸੁਣਵਾਈ, ਫ਼ੈਸਲਾ ਰੱਖਿਆ ਸੁਰੱਖਿਅਤ
- Chandigarh Objectionable Pictures Viral : ਸਕੂਲ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ, ਮਾਮਲਾ ਦਰਜ
ਪੁਲਿਸ ਨੇ ਕੀਤੀ ਪਰਿਵਾਰ ਦੀ ਮਦਦ :ਪੁਲਿਸ ਵੱਲੋਂ ਮਹਿਲਾ ਦੀ ਲਾਸ਼ ਨੂੰ ਕੱਢ ਕੇ ਵਾਰਸਾਂ ਦੇ ਵੱਲੋਂ ਸ਼ਨਾਖਤ ਕਰਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੋਰਚਰੀ ਹਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦੇ ਵੱਲੋਂ ਪ੍ਰਵਾਸੀ ਮਜ਼ਦੂਰ ਮਹਿਲਾ ਦੇ ਅੰਤਿਮ ਸੰਸਕਾਰ ਦੇ ਲਈ ਸਹਾਇਤਾ ਰਾਸ਼ੀ ਵੀ ਪਰਿਵਾਰ ਨੂੰ ਪ੍ਰਦਾਨ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਖੇਤਰ ਚ ਸਨਸਨੀ ਫੈਲ ਗਈ ਹੈ।