ਕਪੂਰਥਲਾ: 3 ਅਗਸਤ ਨੂੰ ਪੂਰੇ ਦੇਸ਼ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ। ਪਹਿਲਾਂ ਤਾਂ ਸੂਬੇ ਦੇ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਬੰਦ ਸਨ, ਪਰ ਲੋਕਾਂ ਦੇ ਕਹਿਣ ਦੀ ਅਪੀਲ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਲਵਾਈਆਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਰੱਖੜੀ 'ਤੇ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਵੰਡੇ ਜਾ ਰਹੇ ਹਨ ਮੁਫ਼ਤ ਮਾਸਕ ਉੱਥੇ ਹੀ ਦੁਕਾਨਦਾਰਾਂ ਨੂੰ ਖ਼ਰੀਦਦਾਰੀ ਨਾਲ ਮਾਸਕ ਮੁਫ਼ਤ ਵੰਡਣ ਦੀ ਅਪੀਲ ਵੀ ਕੀਤੀ ਸੀ ਜਿਸ ਦਾ ਬਾਜ਼ਾਰਾਂ ਵਿੱਚ ਖ਼ੂਬ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਖ਼ੂਬ ਰੋਣਕ ਹੈ। ਬੇਸ਼ੱਕ ਕੋਵਿਡ-19 ਦਾ ਅਸਰ ਹੈ, ਪਰ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ ਉੱਤੇ ਇਸ ਦਾ ਅਸਰ ਘੱਟ ਹੀ ਹੈ। ਜਿਸ ਦੀ ਮਿਸਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਤਵਾਰ ਨੂੰ ਮਿਠਾਈ ਦੀਆਂ ਦੁਕਾਨਾਂ ਖੋਲਣ ਦੀ ਰਵਾਇਤ ਦੇਣ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਖਰੀਦਦਾਰੀ ਤੇ ਮਾਸਕ ਫ੍ਰੀ ਦੇਣ ਦੀ ਅਪੀਲ ਕੀਤੀ ਗਈ ਸੀ।
ਕਪੂਰਥਲਾ-ਸੁਲਤਾਨਪੁਰ ਲੋਧੀ ਵਿੱਚ ਕਈ ਦੁਕਾਨਦਾਰਾਂ ਵੱਲੋਂ ਰੱਖੜੀਆਂ, ਮਿਠਾਈਆਂ ਅਤੇ ਬੇਕਰੀ ਦੇ ਸਮਾਨ ਦੀ ਖ਼ਰੀਦਦਾਰੀ ਉੱਤੇ ਮਾਸਕ ਮੁਫ਼ਤ ਦੇਣ ਦੀ ਸਕੀਮ ਚਲਾਈ ਗਈ ਹੈ। ਦੁਕਾਨਦਾਰਾਂ ਵੱਲੋਂ ਬਕਾਇਦਾ ਇਸ ਸਬੰਧੀ ਪੋਸਟਰ ਲਾ ਕੇ ਲੋਕਾਂ ਨੂੰ ਅਕਰਸ਼ਿਤ ਕੀਤਾ ਜਾ ਰਿਹਾ ਹੈ ਤੇ ਮਾਸਕ ਵੰਡ ਕੇ ਲੋਕਾਂ ਨੂੰ ਮਾਸਕ ਦੀ ਵਰਤੋਂ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਦੁਕਾਨਦਾਰਾਂ ਮੁਤਾਬਕ ਉਹ ਕੋਵਿਡ-19 ਦੀ ਜੰਗ ਵਿੱਚ ਸਰਕਾਰ ਦੇ ਨਾਲ ਹਨ ਤੇ ਉਹ ਰੱਖੜੀ ਦੇ ਦਿਨ ਤੱਕ ਮੁਫ਼ਤ ਮਾਸਕ ਵੰਡਦੇ ਰਹਿਣਗੇ। ਉੱਥੇ ਖ਼ਰੀਦਾਰੀ ਕਰਨ ਆ ਰਹੇ ਗਾਹਕ ਵੀ ਇਸ ਨੂੰ ਚੰਗਾ ਕਦਮ ਦੱਸ ਰਹੇ ਹਨ।