ਪੰਜਾਬ

punjab

ETV Bharat / state

ਕੋਵਿਡ-19: ਕਪੂਰਥਲਾ ਮੁੜ ਤੋਂ ਆਇਆ ਸੰਤਰੀ ਜ਼ੋਨ 'ਚ, 2 ਨਵੇਂ ਮਾਮਲੇ ਆਏ ਸਾਹਮਣੇ - 2 new cases come to light

ਕਪੂਰਥਲੇ ਵਿੱਚ ਦੋ ਹੋਰ ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜੋ ਕਿ 68 ਸਾਲ ਅਤੇ 59 ਸਾਲ ਦੇ ਦੋ ਵਿਅਕਤੀ ਹਨ।

ਕਪੂਰਥਲਾ ਦੁਬਾਰਾ ਆਇਆ ਸੰਤਰੀ ਜ਼ੋਨ 'ਚ, 2 ਨਵੇਂ ਮਾਮਲੇ ਆਏ ਸਾਹਮਣੇ
ਕਪੂਰਥਲਾ ਦੁਬਾਰਾ ਆਇਆ ਸੰਤਰੀ ਜ਼ੋਨ 'ਚ, 2 ਨਵੇਂ ਮਾਮਲੇ ਆਏ ਸਾਹਮਣੇ

By

Published : Jun 5, 2020, 10:19 PM IST

ਕੂਪਰਥਲਾ: ਜ਼ਿਲ੍ਹੇ ਦੇ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਇਹ ਦੋਵੇਂ ਮਰੀਜ਼ ਜਲੰਧਰ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਸਨ, ਜਦੋਂ ਇਨ੍ਹਾਂ ਦੇ ਨਮੂਨੇ ਲਏ ਗਏ ਤਾਂ ਇਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਵਿੱਚੋਂ ਇੱਕ ਮਰੀਜ਼ ਬੇਗੋਵਾਲ ਦਾ ਹੈ ਤੇ ਦੂਸਰਾ ਕਪੂਰਥਲਾ ਦੇ ਨਜਦੀਕੀ ਪਿੰਡ ਸ਼ੇਖ਼ੂਪੁਰਾ ਦਾ ਹੈ।

ਦੋਵੇਂ ਮਰੀਜ਼ਾਂ ਦਾ ਜਲੰਧਰ ਦੇ ਦੋ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਜਿਸ ਦੌਰਾਨ ਦੋਹਾਂ ਦਾ ਕੋਰੋਨਾ ਦਾ ਟੈਸਟ ਲਿਆ ਗਿਆ ਅਤੇ ਬਾਅਦ ਵਿੱਚ ਦੋਵਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।

ਜਾਣਕਾਰੀ ਮੁਤਾਬਕ ਬੇਗੋਵਾਲ ਦੇ ਰਹਿਣ ਵਾਲੇ ਕੋਰੋਨਾ ਮਰੀਜ਼ ਦੀ ਉਮਰ 68 ਸਾਲ ਹੈ ਅਤੇ ਸ਼ੇਖ਼ੂਪੁਰਾ ਦੇ ਰਹਿਣ ਵਾਲੇ ਕੋਰੋਨਾ ਮਰੀਜ਼ ਦੀ ਉਮਰ 59 ਸਾਲ ਹੈ।

ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾ ਹੀ ਕਪੂਰਥਲਾ ਦੇ ਪਹਿਲੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਡਿਸਚਾਰਜ ਕਰ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਸੀ ਸਿ ਤੋਂ ਬਾਅਦ ਕਪੂਰਥਲਾ ਗਰੀਨ ਜ਼ੋਨ ਵਿੱਚ ਸਾਮਲ ਹੋਇਆ ਸੀ।

ਪਰ ਹੁਣ ਇੰਨ੍ਹਾਂ ਦੋ ਨਵੇਂ ਮਾਮਲਿਆਂ ਦੇ ਆਉਣ ਕਰ ਕੇ ਕਪੂਰਥਲਾ ਦੁਬਾਰਾ ਸੰਤਰੀ ਜ਼ੋਨ ਵਿੱਚ ਆ ਗਿਆ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 38 ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚੋਂ 33 ਠੀਕ ਹੋ ਗਏ ਹਨ ਤੇ 3 ਦੀ ਮੌਤ ਹੋ ਚੁੱਕੀ ਹੈ ਤੇ 2 ਮਾਮਲੇ ਹਾਲੇ ਵੀ ਪੌਜ਼ੀਟਿਵ ਹਨ।

ABOUT THE AUTHOR

...view details