ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪਿੰਡ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਇਲਜ਼ਾਮ ਪਿੰਡ ਦੇ ਹੀ ਇੱਕ ਸ਼ਖ਼ਸ ਉੱਤੇ ਲੱਗਾ ਹੈ। ਦੱਸ ਦੇਈਏ ਕਿ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਗੂੰਗੀ ਅਤੇ ਬੋਲੀ ਹੈ। ਪੀੜਤ ਲੜਕ ਦੀ ਉਮਰ 10 ਸਾਲ ਦੇ ਕਰੀਬ ਦੱਸੀ ਗਈ ਹੈ।
Kapurthala Rape News : ਗੂੰਗੀ ਅਤੇ ਬੋਲੀ ਨਾਬਾਲਗ ਕੁੜੀ ਨਾਲ ਜਬਰ-ਜਨਾਹ, ਪੁਲਿਸ ਨੇ ਮੁਲਜ਼ਮ ਦੀ ਭਾਲ ਆਰੰਭੀ
ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਵਿੱਚ ਗੁੰਗੀ ਅਤੇ ਬੋਲੀ 10 ਸਾਲ ਦੀ ਨਬਾਲਿਗ ਕੁੜੀ ਨੂੰ ਸ਼ਖ਼ਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਸ਼ਰਮਨਾਕ ਕਾਰੇ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਹੈ। ਪੁਲਿਸ ਨੇ ਮੁਲਜ਼ਮ ਅਤੇ ਉਸ ਦੇ ਇੱਕ ਹੋਰ ਸਾਥੀ ਖ਼ਿਲਾਫ਼ ਕਾਰਵਾਈ ਆਰੰਭੀ ਦਿੱਤੀ ਹੈ।
Published : Aug 25, 2023, 5:50 PM IST
ਘਰ ਦਾਖਿਲ ਹੋਕੇ ਕੁੜੀ ਕੀਤਾ ਕਿਡਨੈਪ: ਜ਼ਿਕਰਯੋਗ ਹੈ ਕਿ ਇਸੇ ਪਿੰਡ ਦੇ ਹੀ 40 ਸਾਲ ਦੇ ਸ਼ਖ਼ਸ ਉੱਤੇ ਉਕਤ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪਰਵਾਸੀ ਮਜ਼ਦੂਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਬੀਤੀ ਰਾਤ ਜਦੋਂ ਉਹ ਸੁੱਤੇ ਪਏ ਸਨ, ਤਾਂ ਉਕਤ ਵਿਅਕਤੀ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਨ੍ਹਾਂ ਦੀ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਕੀਤੀ। ਮੁਲਜ਼ਮ ਨੇ ਪਹਿਲਾਂ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਰਾਤ ਸਮੇਂ ਐਂਟਰੀ ਕੀਤੀ ਅਤੇ ਫਿਰ ਉੱਥੋਂ ਲੜਕੀ ਦਾ ਮੂੰਹ ਬੰਦ ਕਰਕੇ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਉਕਤ ਲੜਕੀ ਨਾਲ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਪਰਿਵਾਰ ਮੁਤਾਬਿਕ ਜਦੋਂ ਮੁਲਜ਼ਮ ਸ਼ਖ਼ਸ, ਲੜਕੀ ਨੂੰ ਵਾਪਸ ਘਰ ਕੋਲ ਛੱਡਣ ਲਈ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਸਾਥੀ ਸਮੇਤ ਫਰਾਰ ਹੁੰਦੇ ਦੇਖਿਆ। ਇਸ ਘਟਨਾ ਤੋਂ ਉਹ ਬਹੁਤ ਦੁਖੀ ਹਨ, ਇਸ ਲਈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
- Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ
- ਨੂਹ ਹਿੰਸਾ ਦੇ ਮੁਲਜ਼ਮ ਬਿੱਟੂ ਬਜਰੰਗੀ ਦੇ ਵਕੀਲਾਂ ਨੇ ਜ਼ਮਾਨਤ ਪਟੀਸ਼ਨ ਲਈ ਵਾਪਿਸ, 31 ਅਗਸਤ ਨੂੰ ਹੋਵੇਗੀ ਪੇਸ਼ੀ
- ਖੰਨਾ 'ਚ ਚੱਲਦੇ ਮੋਟਰਸਾਈਕਲ ਦਾ ਫਟਿਆ ਟਾਇਰ, ਨਾਲੇ 'ਚ ਡਿੱਗਣ ਕਾਰਣ ਪਰਿਵਾਰ ਦੇ ਇਕਲੋਤੇ ਪੁੱਤ ਦੀ ਮੌਤ
ਧਾਰਾ 376 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ: ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰਾਤ ਸਮੇਂ ਮੌਕੇ ਵੇਖ ਕੇ ਘਰ ਅੰਦਰ ਯੋਜਨਾ ਤਹਿਤ ਦਾਖਿਲ ਹੋਇਆ ਅਤੇ ਫਿਰ ਪੀੜਤ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪਹਿਲਾਂ ਉਨ੍ਹਾਂ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਜਿਸ ਨਾਲ ਪੂਰਾ ਮਾਮਲਾ ਸਪੱਸ਼ਟ ਹੋਇਆ। ਉਨ੍ਹਾਂ ਕਿਹਾ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ। ਮੁਲਜ਼ਮਾਂ ਵਿਰੁੱਧ ਪੁਲਿਸ ਨੇ ਧਾਰਾ 376 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।