ਪੰਜਾਬ

punjab

ETV Bharat / state

Kapurthala Police Action : ਵੱਖ-ਵੱਖ ਮਾਮਲਿਆਂ 'ਚ ਕਪੂਰਥਲਾ ਪੁਲਿਸ ਨੇ 9 ਮੁਲਜ਼ਮਾਂ ਨੂੰ ਕੀਤਾ ਕਾਬੂ, ਕਈ ਅਪਰਾਧਿਕ ਵਾਰਦਾਤਾਂ 'ਚ ਸਨ ਲੋੜੀਂਦੇ - ਕਪੂਰਥਲਾ ਪੁਲਿਸ ਨੇ 9 ਚੋਰਾਂ ਨੂੰ ਕੀਤਾ ਗ੍ਰਿਫਤਾਰ

Kapurthala Police Arrested 9 Accused: ਕਪੂ੍ਰਥਾਲਾ ਪੁਲਿਸ ਨੇ 9 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮੁਤਾਬਿਕ ਬਦਮਾਸ਼ਾਂ ਉੱਤੇ ਕਾਰ ਚੋਰੀ, ਨਸ਼ੇ ਦੀ ਖੇਪ ਅਤੇ ਗੁੰਡਾਗਰਦੀ ਸਬੰਧੀ ਕਈ ਮਾਮਲੇ ਦਰਜ ਹਨ।

Kapurthala police arrested 9 accused in various cases, wanted in many criminal incidents
ਵੱਖ-ਵੱਖ ਮਾਮਲਿਆਂ 'ਚ ਕਪੂਰਥਲਾ ਪੁਲਿਸ ਨੇ 9 ਮੁਲਜ਼ਮਾਂ ਨੂੰ ਕੀਤਾ ਕਾਬੂ, ਕਈ ਅਪਰਾਧਿਕ ਵਾਰਦਾਤਾਂ 'ਚ ਸਨ ਲੋੜੀਂਦੇ

By ETV Bharat Punjabi Team

Published : Dec 21, 2023, 1:29 PM IST

ਵੱਖ-ਵੱਖ ਮਾਮਲਿਆਂ 'ਚ ਕਪੂਰਥਲਾ ਪੁਲਿਸ ਨੇ 9 ਮੁਲਜ਼ਮਾਂ ਨੂੰ ਕੀਤਾ ਕਾਬੂ

ਕਪੂਰਥਲਾ:ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਉਤੇ ਨਕੇਲ ਕਸੱਦੇ ਹੋਏ ਕੀਤੀ ਜਾ ਰਹੀ ਕਾਰਵਾਈ ਤਹਿਤ ਕਪੂਰਥਲਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ ਨਾਮਜ਼ਦ 9 ਬਦਮਾਸ਼ਾਂ ਨੁੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਹਾਲ ਹੀ 'ਚ ਫ਼ਗਵਾੜਾ ਵਿੱਖੇ ਹੋਈ ਕੋਰੋਲਾ ਕਾਰ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਕਾਬੂ ਕੀਤਾ। ਜ਼ਿਲ੍ਹਾ ਪੁਲਿਸ ਨੇ ਮੁਲਜ਼ਮਾਂ ਤੋਂ ਕਾਰ ਵੀ ਬਰਾਮਦ ਕਰ ਲਈ ਹੈ। ਗ੍ਰਿਫਤਾਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ 15 ਦਸੰਬਰ ਨੂੰ ਰਾਤ ਸਾਢੇ 9 ਵਜੇ ਦੇ ਕਰੀਬ ਫਗਵਾੜਾ ਨਿਵਾਸੀ ਤਰਲੋਚਨ ਸਿੰਘ ਆਪਣੀ ਕੋਰੋਲਾ ਕਾਰ 'ਚ ਖਰੀਦਦਾਰੀ ਕਰਨ ਲਈ ਬਾਜ਼ਾਰ ਗਿਆ ਸੀ ਅਤੇ ਜਦੋਂ ਉਹ ਪਾਰਕਿੰਗ ਵਾਲੀ ਥਾਂ 'ਤੇ ਪਹੁੰਚਿਆ, ਤਾਂ ਉਥੋਂ ਉਸ ਦੀ ਕਾਰ ਚੋਰੀ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਫਗਵਾੜਾ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਪਾਰਟੀਆਂ ਤਿਆਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (kapurthala police arrest 9 theif)

ਕੋਰੋਲਾ ਕਾਰ ਅਤੇ ਨਕਦੀ ਕੀਤੀ ਸੀ ਚੋਰੀ:ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਵੱਖ-ਵੱਖ ਤਕਨੀਕੀ ਅਤੇ ਵਿਗਿਆਨਕ ਪਹਿਲੂਆਂ ਤੋਂ ਕੀਤੀ ਗਈ, ਜਾਂਚ ਦੌਰਾਨ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਕਥਿਤ ਦੋਸ਼ੀ ਇੰਦਰਜੀਤ ਉਰਫ਼ ਇੰਦਰ ਵਾਸੀ ਰਾਮਪੁਰਾ ਥਾਣਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਹਾਲ ਵਾਸੀ ਮੁਹੱਲਾ ਭਗਤਪੁਰਾ, ਸਤਨਾਮਪੁਰਾ ਥਾਣਾ ਫਗਵਾੜਾ, ਐੱਸ. ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਉਸ ਦੇ ਵਾਹਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇੰਦਰਜੀਤ ਨੇ ਮੁੱਢਲੀ ਤਫ਼ਤੀਸ਼ ਵਿੱਚ ਖੁਲਾਸਾ ਕੀਤਾ ਹੈ ਕਿ 15 ਦਸੰਬਰ ਨੂੰ ਫਗਵਾੜਾ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਖੜ੍ਹੀ ਕੋਰੋਲਾ ਕਾਰ ਚੋਰੀ ਕਰਨ ਤੋਂ ਇਲਾਵਾ ਕਾਰ ਦੇ ਸ਼ੀਸ਼ੇ ਤੋੜ ਕੇ 35,000/- ਰੁਪਏ ਅਤੇ ਹੋਰ ਸਾਮਾਨ ਵੀ ਚੋਰੀ ਕੀਤਾ ਸੀ। (Kapurthala police arrested 9 accused)

ਵੱਖ-ਵੱਖ ਮੁਲਜ਼ਮ ਕੀਤੇ ਕਾਬੂ : ਇਸ ਹੀ ਤਰ੍ਹਾਂ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਗਸ਼ਤ ਦੌਰਾਨ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਨੇ ਹਰਪ੍ਰੀਤ ਸਿੰਘ ਉਰਫ ਸੀਟੂ ਵਾਸੀ ਖਲਵਾੜਾ ਗੇਟ ਨੂੰ ਬਿਨਾਂ ਸ਼ੱਕ ਦੇ ਕਾਬੂ ਕਰਕੇ ਉਸ ਦੇ ਸੁੱਟੇ ਹੋਏ ਲਿਫਾਫੇ 'ਚੋਂ 38 ਗ੍ਰਾਮ ਹੈਰੋਇਨ ਸਮੇਤ ਇਕ ਇਲੈਕਟ੍ਰਾਨਿਕ ਯੰਤਰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਇਸੇ ਤਰਾਂ ਉਨ੍ਹਾਂ ਦੱਸਿਆ ਕਿ ਥਾਣਾ ਰਾਵਲਪਿੰਡੀ ਅਧੀਨ ਪੈਂਦੇ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਦੰਗਾ, ਕੁੱਟਮਾਰ ਆਦਿ ਦੇ ਦੋਸ਼ਾਂ ਤਹਿਤ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details