ਕਪੂਰਥਲਾ :ਬੀਤੀ ਰਾਤ ਨਵ-ਵਿਆਹੁਤਾ ਨੇ ਆਪਣੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਰਿਵਾਰ ਵਿੱਚ ਹੜਕੰਪ ਮੱਚ ਗਿਆ। ਦਰਅਸਲ ਲੜਕੀ ਆਪਣੇ ਨਾਨਕੇ ਘਰ ਸੀ ਜਿਥੇ ਉਸ ਨੇ ਕੀਟਨਾਸ਼ਕ ਨਿਗਲ ਲਿਆ। ਇਸ ਬਾਰੇ ਜਦੋਂ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਕੀਤਾ ਅਤੇ ਦੱਸਿਆ ਕਿ ਉਸਦੀ ਜਾਨ ਖਤਰੇ ਤੋਂ ਬਾਹਰ ਹੈ। ਦਰਅਸਲ ਕਪੂਰਥਲਾ ਦੀ ਰਹਿਣ ਵਾਲੀ ਲੜਕੀ ਦੇ ਪਿਤਾ ਨੇ ਦੱਸੀ ਕਿ ਉਸ ਦੀ ਕੁੜੀ ਦਾ ਦੋ ਸਾਲ ਪਹਿਲਾਂ ਸ਼ਹਿਰ ਦੇ ਇਕ ਪਰੀਵਾਰ ਵਿੱਚ ਵਿਆਹ ਹੋਇਆ ਸੀ। ਜਿਥੇ ਕੁਝ ਸਮੇਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਹਨਾਂ ਦੀ ਬੀਤੇ ਦਿਨ ਵੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਅੱਕ ਕੇ ਉਸ ਨੇ ਨਾਨਕਿਆਂ ਦੇ ਪਿੰਡ ਆਉਣ 'ਤੇ ਜ਼ਹਿਰ ਨਿਗਲ ਲਿਆ।
Kapurthala News: ਪਤੀ ਦੇ ਦੂਜੇ ਵਿਆਹ ਦੀ ਖਬਰ ਸੁਣ ਵਿਆਹੁਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ - ਕਪੂਰਥਲਾ
ਪਤੀ ਦੇ ਦੂਜੇ ਵਿਆਹ ਤੋਂ ਆਹਤ ਕਪੂਰਥਲਾ ਦੀ ਰਹਿਣ ਵਾਲੀ ਲੜਕੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਕਤ ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ
ਪਤੀ ਦੇ ਦੂਜੇ ਵਿਆਹ ਤੋਂ ਸੀ ਆਹਤ :ਪਿਤਾ ਨੇ ਦੱਸਿਆ ਕਿ ਪਿੰਡ ਵਾਸੀ ਕੋਟ ਗੋਬਿੰਦ ਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਡੇਢ ਸਾਲ ਪਹਿਲਾਂ ਸਿੱਧਵਾਂ ਦੋਨਾ ਨੇੜੇ ਕਾਹਲਵਾਂ 'ਚ ਕੀਤਾ ਸੀ। ਵਿਆਹ ਤੋਂ ਬਾਅਦ ਹੀ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਉਸ ਨੂੰ ਵੀ ਕਰੀਬ 2 ਮਹੀਨੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਰਿਵਾਰਕ ਮੈਂਬਰ ਅਤੇ ਸਹੁਰੇ ਨੇ ਉਸ ਨੂੰ 2 ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਸਬੰਧਤ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਸ ਦੀ ਬੇਟੀ ਨੂੰ ਛੱਡ ਦਿੱਤਾ ਗਿਆ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ :ਲੜਕੀ ਦੇ ਪਤੀ ਨੇ ਜਦੋਂ ਬੀਤੇ ਦਿਨ ਵੀ ਉਸ ਨਾਲ ਕੁੱਟਮਾਰ ਕੀਤੀ ਸੀ। ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ। ਜਦੋਂ ਉਹ ਆਪਣੀ ਧੀ ਦੇ ਸਹੁਰੇ ਘਰ ਪਹੁੰਚ ਕੇ ਗੱਲਬਾਤ ਕਰ ਰਿਹਾ ਸੀ ਤਾਂ ਸ਼ੌਕਤ ਅਲੀ ਨੇ ਦੱਸਿਆ ਕਿ ਉਸ ਨੇ ਦੂਜਾ ਵਿਆਹ ਕਰ ਲਿਆ ਹੈ। ਪੀੜਤ ਲੜਕੀ ਨੇ ਇਹ ਗੱਲ ਸੁਣ ਲਈ ਅਤੇ ਕੀਟਨਾਸ਼ਕ ਨਿਗਲ ਲਿਆ।ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੀ ਐਸਐਚਓ ਸੋਨਮਪ੍ਰੀਤ ਪੁਲਿਸ ਟੀਮ ਸਮੇਤ ਹਸਪਤਾਲ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਨੇ ਨਵ-ਵਿਆਹੁਤਾ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਹੈ।