ਕਪੂਰਥਲਾ : ਬੀਤੇ ਦਿਨ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦੀ ਪਾਸ਼ ਕਲੋਨੀ ਅਰਬਨ ਅਸਟੇਟ ਦੀ ਕੋਠੀ ਦੇ ਅੰਦਰੋਂ ਇੱਕ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਸੀ। ਔਰਤ ਜਸਬੀਰ ਕੌਰ ਦੀ ਹੱਤਿਆ ਦਾ ਸ਼ੱਕ ਉਸ ਦੇ ਜਵਾਈ ਬਲਵਿੰਦਰ ਸਿੰਘ 'ਤੇ ਹੀ ਪ੍ਰਗਟਾਇਆ ਜਾ ਰਿਹਾ ਸੀ, ਕਿਉਂਕਿ ਔਰਤ ਦਾ ਕਤਲ ਕਰਨ ਤੋਂ ਪਹਿਲਾਂ ਪੁਲਿਸ ਕੋਲ ਇੱਕ ਵੀਡੀਓ ਪਹੁੰਚੀ ਸੀ, ਜਿਸ ਵਿੱਚ ਮ੍ਰਿਤਕ ਦਾ ਜਵਾਈ ਔਰਤ ਖ਼ੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਸੀ, ਜਿਸ ਕਾਰਨ ਜਦੋਂ ਪੁਲਿਸ ਵੱਲੋਂ ਨੌਜਵਾਨ ਦੀ ਲੋਕੇਸ਼ਨ ਸਾਈਡ ਤੋਂ ਟਰੇਸ ਕੀਤੀ ਜਾਂਦੀ ਹੈ ਤਾਂ ਉਹ ਲੋਕੇਸ਼ਨ ਔਰਤ ਦੇ ਘਰ ਦੀ ਦੱਸੀ ਜਾਂਦੀ ਹੈ, ਜਿੱਥੋਂ ਔਰਤ ਦੀ ਲਾਸ਼ ਬਰਾਮਦ ਹੋਈ। ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਜਦ ਚਾਰੋਂ ਪਾਸੇ ਭਾਲ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਸੜਕ ਕੰਢੇ ਬੁਰੀ ਹਾਲਤ ਵਿਚ ਪਿਆ ਹੋਇਆ ਹੈ ਜਿਸ ਨੂੰ ਪੁਲਿਸ ਨੇ ਜਦ ਦੇਖਿਆ ਤਾਂ ਉਹ ਮ੍ਰਿਤਕ ਔਰਤ ਦਾ ਜਵਾਈ ਬਲਵਿੰਦਰ ਹੀ ਨਿਕਲਿਆ। ਜਿਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਵੱਲੋਂ ਫੌਰੀ ਤੌਰ 'ਤੇ ਉਸ ਨੂੰ ਹਸਪਤਾਲ ਪਹੁੰਚਿਆ ਗਿਆ ਤਾਂ ਦੇਖਿਆ ਕਿ ਉਸ ਦੀ ਵੀ ਮੌਤ ਹੋ ਗਈ ਹੈ।
Kapurthala Murder Case: ਕਤਲ ਮਾਮਲੇ ਵਿੱਚ ਨਵਾਂ ਮੋੜ, ਮ੍ਰਿਤਿਕਾ ਦੇ ਜਵਾਈ ਨੇ ਕੀਤੀ ਖ਼ੁਦਕੁਸ਼ੀ - ਸੁਲਤਾਨਪੁਰ ਲੋਧੀ ਔਰਤ ਕਤਲ
ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਏਐਸਆਈ ਦੀ ਪਤਨੀ ਦੇ ਕਤਲ ਦੇ ਦੋਸ਼ ਹੇਠ ਉਸ ਦੇ ਜਵਾਈ ਦੀ ਭਾਲ ਕੀਤੀ ਜਾ ਰਹੀ ਸੀ ਕਿ ਅਚਾਨਕ ਹੀ ਕਹਾਣੀ ਚ ਨਵਾਂ ਮੋੜ ਆਇਆ ਜਿਥੇ ਪੁਲਿਸ ਨੂੰ ਕਤਲ 'ਚ ਸ਼ੱਕੀ ਜਵਾਈ ਦੀ ਖ਼ੁਦਕੁਸ਼ੀ ਦੀ ਖਬਰ ਮਿਲੀ। ਉਸ ਦੀ ਲਾਸ਼ ਪਿੰਡ ਮਿੱਠੜਾ ਨੇੜਿਓ ਸ਼ੜਕ ਕਿਨਾਰਿਓ ਮਿਲੀ, ਪੁਲਿਸ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਬਲਵਿੰਦਰ ਸਿੰਘ ਸਰਾਏ ਜੱਟਾਂ ਨੇ ਖ਼ੁਦਕੁਸ਼ੀ ਕੀਤੀ ਹੈ ਕਿ ਕਿਸੇ ਨੇ ਉਸ ਨੂੰ ਮਾਰਿਆ ਹੈ।
ਮਰਨ ਤੋਂ ਪਹਿਲਾਂ ਕੀਤੀ ਸੀ ਵੀਡੀਓ ਵਾਇਰਲ :ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਸਬੀਰ ਕੌਰ ਦੇ ਕਤਲ ਵਿਚ ਬਲਵਿੰਦਰ ਸਿੰਘ ਦੀ ਭਾਲ ਕਰ ਰਹੇ ਸੀ ਕਿ ਅਚਾਨਕ ਮਾਮਲੇ ਨੇ ਨਵਾਂ ਮੋੜ ਲੈ ਲਿਆ ਅਤੇ ਕਪੂਰਥਲਾ ਦੇ ਪਿੰਡ ਮਿਠੜਾ ਕੋਲ ਸੜਕ ਕਿਨਾਰੇ ਬਲਵਿੰਦਰ ਸਿੰਘ ਉਲਟੀਆਂ ਕਰ ਰਿਹਾ ਹੈ। ਜਿਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਪਹਿਚਾਣ ਬਲਵਿੰਦਰ ਸਿੰਘ ਪਹਿਲਾਂ ਤੋਂ ਹੀ ਡਿਪ੍ਰੈਸ਼ਨ ਵਿਚ ਸੀ। ਉਸ ਦਾ ਵੀਜ਼ਾ ਕਈ ਵਾਰ ਰਿਫਿਊਜ਼ ਹੋਇਆ ਸੀ ,ਉਸ ਦੀ ਪਤਨੀ ਅਤੇ ਬੱਚੇ ਵਿਦੇਸ਼ ਵਿਚ ਹਨ ਤਾਂ ਉਹ ਪ੍ਰੇਸ਼ਾਨ ਰਹਿੰਦਾ ਸੀ।
ਵਿਦੇਸ਼ ਨਾ ਜਾਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਮ੍ਰਿਤਕ : ਪੁਲਿਸ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਤੋਂ ਬਾਅਦ ਹੀ ਇਸ ਮਾਮਲੇ ਵਿਚ ਸ਼ਾਮਿਲ ਹੋਏ ਸੀ ਜਿਸ ਵਿਚ ਹੁਣ ਇਹ ਮੋੜ ਸਾਹਮਣੇ ਆ ਰਹੇ ਹਨ। ਉਧਰ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਦੇ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਅਤੇ ਇਸ ਵਿੱਚ ਪੂਰੇ ਮਾਮਲੇ ਦੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਮੌਤ ਤੋਂ ਪਹਿਲਾਂ ਵਾਇਰਲ ਵੀਡੀਓ 'ਚ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਜਾਣ ਦੀ ਗੱਲ ਕਹੀ ਸੀ। ਉਸ 'ਤੇ ਵੀ ਪੂਰੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇਗੀ।