ਕਪੂਰਥਲਾ: ਬੀਤੇ ਸਮੇਂ ਵਿੱਚ ਕਪੂਰਥਲਾ(KAPURTHALA) ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਵਿਚ ਪੁਲਿਸ ਨੇ ਇਕ ਦਮ ਕਿਉਂ ਲਿਆ ਨਵਾਂ ਮੋੜ? ਪੁਲਿਸ ਨੇ ਆਪਣਾ ਬਿਆਨ ਕਿਉਂ ਬਦਲਿਆ?
ਤੁਸੀਂ ਦੇਖਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਵਿਖ਼ੇ ਕਪੂਰਥਲਾ(KAPURTHALA) ਦੇ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਪਹਿਲਾ ਬੇਅਦਬੀ ਦਾ ਜ਼ਿਕਰ ਕੀਤਾ ਅਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ।
ਉਸ ਤੋਂ ਬਾਅਦ ਆਈ.ਜੀ ਜਲੰਧਰ ਗੁਰਿੰਦਰ ਸਿੰਘ ਢਿੱਲੋਂ(IG Jalandhar Gurinder Singh Dhillon) ਅਤੇ ਐਸ.ਐਸ.ਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਕਰ ਕੇ ਗੁਰਦੁਆਰਾ ਦੇ ਗ੍ਰੰਥੀ ਅਤੇ 100 ਦੇ ਕਰੀਬ ਲੋਕਾਂ 'ਤੇ 306 ਧਾਰਾ ਦਾ ਪਰਚਾ ਕਰ ਦਿੱਤਾ ਅਤੇ ਪੁਲਿਸ ਦੇ ਕਹਿਣ ਮੁਤਾਬਿਕ ਦੋਸ਼ੀ ਚੋਰੀ ਦੀ ਨੀਅਤ ਨਾਲ ਆਇਆ ਸੀ ਅਤੇ ਗੁਰੂਦਆਰਾ ਸਾਹਿਬ ਵਿੱਚੋਂ ਕੁਝ ਕੱਪੜੇ ਚੋਰੀ ਵੀ ਕੀਤੇ ਹਨ।
ਕਪੂਰਥਲਾ ਕੇਸ ਵਿੱਚ ਪੁਲਿਸ ਨੇ ਸਿਰਫ਼ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਜਦਕਿ ਪਹਿਲਾਂ ਬੇਅਦਬੀ ਦੇ ਕਥਿਤ ਦੋਸ਼ੀ ਦੇ ਕਤਲ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਜਾਣਕਾਰੀ ਦਿੱਤੀ।
ਦਿਲਚਸਪ ਗੱਲ ਇਹ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਨੂੰ ਕਈ ਵਾਰ ਫੋਨ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਬਦਲ ਲਿਆ। ਕਪੂਰਥਲਾ 'ਚ ਕਥਿਤ ਤੌਰ 'ਤੇ ਬੇਅਦਬੀ ਦੇ ਮਾਮਲੇ 'ਚ ਪੁਲਿਸ ਨੇ ਯੂ ਟਰਨ ਲਿਆ ਹੈ। ਇਸ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਨ 'ਤੇ ਚਾਰ ਲੋਕਾਂ ਦੇ ਨਾਮ ਨਸ਼ਰ ਹੈ ਅਤੇ 100 ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ। ਪਰ ਬਾਅਦ ਵਿੱਚ ਇੱਕ ਦਮ ਹੀ ਪੁਲਿਸ ਨੇ ਯੂ ਟਰਨ ਲੈਂਦਿਆਂ ਸਿਰਫ਼ ਬੇਅਦਬੀ ਵਾਲੇ ਪਰਚੇ ਦੀ ਤਫ਼ਤੀਸ਼ ਕਰਨ ਦੀ ਗੱਲ ਕਹੀ।