ਕਪੂਰਥਲਾ: ਸ਼ਹਿਰ ਵਿੱਚ ਆਮ ਕਾਮਿਆਂ ਵਾਂਗ ਲੋਕਾਂ ਦੀਆਂ ਗੱਡੀਆਂ ਵਿੱਚ ਤੇਲ ਭਰਨ ਵਾਲਾ ਇਹ ਸ਼ਖਸ ਕਿਸੇ ਸਮੇਂ ਜਦ ਕਬੱਡੀ ਦੇ ਮੈਦਾਨ ਵਿੱਚ ਰੇਡ ਪਾਉਣ ਜਾਂਦਾ ਸੀ, ਤਾਂ ਹਜ਼ਾਰਾਂ ਲੋਕ ਇਸ ਦੀ ਇੱਕ ਰੇਡ ਉਪਰ ਸੀਟੀਆਂ ਮਾਰਦੇ ਸੀ। ਇੰਨਾਂ ਹੀ ਨਹੀਂ, ਉਸ ਦੀ ਇੱਕ ਰੇਡ ਉੱਪਰ ਲੋਕ ਕਈ-ਕਈ ਸ਼ਰਤਾਂ ਲਗਾਉਂਦੇ ਸੀ। ਸਰਬਜੀਤ ਸਿੰਘ "ਨੈਟ" ਦੇ ਨਾਮ ਤੋਂ ਜਾਣਿਆ ਜਾਣ ਵਾਲਾ ਇਹ ਸ਼ਖਸ ਇੱਕ ਚੋਟੀ ਦਾ ਖਿਡਾਰੀ ਰਿਹਾ ਹੈ ਜਿਸ ਨੂੰ ਲੋਕ ਕਬੱਡੀ ਖੇਡ ਜਗਤ ਵਿੱਚ ਨੈਟ ਦੇ ਨਾਂ ਤੋਂ ਜਾਣਦੇ ਸੀ। ਪਰ, ਫਿਰ ਉਸ ਨਾਲ ਕੁਝ ਅਜਿਹਾ ਹੋਇਆ ਕਿ ਉਹ ਮੰਜੇ ਉੱਤੇ ਪੈ ਗਿਆ।
Kabaddi Player Story: ਜਾਣੋ, ਆਖਿਰ ਅਜਿਹਾ ਕੀ ਹੋਇਆ ਕਿ ਕਬੱਡੀ ਦੇ ਇਸ ਨਾਮੀ ਖਿਡਾਰੀ ਨੂੰ ਕਰਨਾ ਪੈ ਰਿਹਾ ਪੈਟਰੋਲ ਪੰਪ ਉੱਤੇ ਕੰਮ ... - ਕਬੱਡੀ ਖੇਤਰ ਵਿੱਚ ਚੰਗੀ ਪਛਾਣ
Kabaddi Player Story: ਇੱਕ ਸਮਾਂ ਸੀ ਜਦੋਂ ਸਰਬਜੀਤ ਸਿੰਘ "ਨੈਟ" ਦੇ ਕਬੱਡੀ ਖੇਡਣ ਸਮੇਂ, ਇੱਕ ਰੇਡ ਉੱਤੇ ਹਜ਼ਾਰਾਂ ਲੋਕ ਸੀਟੀਆਂ ਮਾਰਦੇ ਸੀ, ਪਰ ਫਿਰ ਉਸ ਨਾਲ ਕੁਝ ਅਜਿਹਾ ਵਾਪਰ ਗਿਆ ਕਿ ਅੱਜ ਇਹ ਕਬੱਡੀ ਦਾ ਚੋਟੀ ਦਾ ਖਿਡਾਰੀ ਪੈਟਰੋਲ ਪੰਪ ਉੱਤੇ ਕੰਮ ਕਰਨ ਨੂੰ ਮਜ਼ਬੂਰ ਹੋ ਗਿਆ ਹੈ। ਪੜ੍ਹੋ ਪੂਰੀ ਖ਼ਬਰ...
ਟੂਰਨਾਮੈਂਟ ਦੌਰਾਨ ਸੱਟ ਨੇ ਭੱਵਿਖ ਰੋਲ੍ਹਿਆ:ਸਰਬਜੀਤ ਸਿੰਘ ਨੇ ਕਈ ਇਨਾਮ, ਕੱਪ ਤੇ ਮੋਮੈਂਟੋ ਜਿੱਤੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਉਹ ਅਪਣੇ ਸਮੇਂ ਉੱਤੇ ਕਿੰਨਾਂ ਤਕੜਾ ਕਬੱਡੀ ਖਿਡਾਰੀ ਰਿਹਾ ਹੋਵੇਗਾ। ਕਬੱਡੀ ਜਗਤ ਵਿੱਚ ਉਸ ਦਾ ਚੰਗਾ ਨਾਮ ਵੀ ਰਹਿ ਚੁੱਕਾ ਹੈ। ਪਰ, ਇਸੇ ਕਬੱਡੀ ਦੇ ਮੈਦਾਨ ਵਿੱਚ ਚੱਲਦੇ ਟੂਰਨਾਮੈਂਟ ਦੌਰਾਨ ਸਰਬਜੀਤ ਜਖਮੀ ਹੋ ਗਿਆ। ਸੱਟ ਗੋਡੇ ਉੱਤੇ ਲੱਗੀ ਅਤੇ ਕਾਫੀ ਨੁਕਸਾਨ ਹੋਇਆ। ਇਸ ਸੱਟ ਕਰਕੇ ਸਰਬਜੀਤ ਕਈ ਮਹੀਨੇ ਮੰਜੇ ਉੱਤੇ ਰਿਹਾ। ਉਸ ਨੂੰ ਆਸ ਸੀ ਕਿ ਕੋਈ ਪ੍ਰੋਮੋਟਰ ਜਾਂ ਸਰਕਾਰ ਦਾ ਕੋਈ ਨੂਮਾਇੰਦਾ ਉਸ ਦੀ ਸਾਰ ਲਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਫਿਰ ਆਖਿਰ ਨੂੰ ਸਰਬਜੀਤ ਨੇ ਹੌਂਸਲਾ ਕੀਤਾ ਅਤੇ ਪੈਟਰੋਲ ਪੰਪ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
ਕਿਸੇ ਪ੍ਰੋਮੋਟਰ ਜਾਂ ਸਰਕਾਰ ਨੇ ਨਹੀਂ ਲਈ ਸਾਰ: ਗੱਲਬਾਤ ਕਰਦਿਆ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਸਰਬਜੀਤ ਸਿੰਘ ਨੈਟ ਵਜੋਂ ਜਾਣਿਆ ਜਾਂਦਾ ਰਿਹਾ ਹੈ। ਕਬੱਡੀ ਖੇਤਰ ਵਿੱਚ ਚੰਗੀ ਪਛਾਣ ਬਣਾ ਹੀ ਲਈ ਸੀ ਕਿ ਖੇਡ ਦੌਰਾਨ ਉਹ ਡੂੰਘੀ ਸੱਟ ਦਾ ਸ਼ਿਕਾਰ ਹੋ ਗਿਆ। ਕਈ ਮਹੀਨੇ ਮੰਜੇ ਉੱਤੇ ਰਿਹਾ। ਆਰਥਿਕ ਤੰਗੀ ਕਰਕੇ ਇਲਾਜ ਵੀ ਵਧੀਆ ਨਾ ਹੋ ਸਕਿਆ। ਕਿਸੇ ਪ੍ਰੋਮੋਟਰ ਜਾਂ ਸਰਕਾਰੀ ਨੂਮਾਇੰਦੇ ਨੇ ਸਾਰ ਨਹੀਂ ਲਈ। ਉਸ ਨੇ ਦੱਸਿਆ ਕਿ ਨਾਲ ਖੇਡਦੇ ਸਾਥੀਆਂ ਨੇ ਜ਼ਰੂਰ ਹਾਲ-ਚਾਲ ਜਾਣਿਆ। ਉਨ੍ਹਾਂ ਕਿਹਾ ਕਿ ਘਰ ਵਿੱਚ ਮਾਂ-ਬਾਪ ਬਜ਼ੁਰਗ ਹਨ, ਇਸ ਲਈ ਫਿਰ ਉਸ ਨੇ ਪੈਟਰੋਲ ਪੰਪ ਉੱਤੇ ਕੰਮ ਕਰਨ ਬਾਰੇ ਸੋਚਿਆ, ਤਾਂ ਜੋ ਘਰ ਦਾ ਗੁਜ਼ਾਰਾ ਚਲ ਸਕੇ। ਸਰਬਜੀਤ ਸਿੰਘ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ, ਜੇਕਰ ਹੋ ਸਕੇ ਤਾਂ ਉਸ ਦਾ ਇਲਾਜ ਕਰਵਾ ਦਿੱਤਾ ਜਾਵੇ।