ਕਪੂਰਥਲਾ: ਫਗਵਾੜਾ ਜੀਟੀ ਰੋਡ ਤੇ ਸਥਿਤ ਪਿਰਾਮਿਡ ਕਾਲਜ ਆਫ ਬਿਜ਼ਨੈੱਸ ਐਂਡ ਟੈਕਨਾਲਾਜੀ ਦੇ ਵਿੱਚ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ ਜਿਸ ਦੇ ਵਿੱਚ ਗ੍ਰੇਸ ਯੂਨੀਵਰਸਿਟੀ ਆਫ ਫਾਸਟ ਵੈਲੀ ਕੈਨੇਡਾ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਡਾਕਟਰ ਐੱਮਸੀ ਨੇ ਮੁੱਖ ਮੇਹਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਉਦਯੋਗਿਕ ਹਸਤੀਆਂ ਅਤੇ ਹੋਰ ਲੋਕਾਂ ਦੇ ਨਾਲ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਟੈਕਨੀਕਲ ਯੁੱਗ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕੈਨੇਡਾ ਨਾਲ ਰਲ ਕੇ ਆਧੁਨਿਕ ਟੈਕਨੋਲੋਜੀ 'ਤੇ ਕੀਤਾ ਮੰਥਨ - ਕਪੂਰਥਲਾ 'ਚ ਇੰਟਰਨੈਸ਼ਨਲ ਕਾਨਫ਼ਰੰਸ
ਕਪੂਰਥਲਾ 'ਚ ਇੱਕ ਨਿਜੀ ਕਾਲਜ 'ਚ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ ਜਿਸ ਚ ਕੈਨੇਡਾ ਦੀ ਯੂਨੀਵਰਸਿਟੀ ਦੇ ਵਾਈਸ ਪ੍ਰੈਸੀਜ਼ੈਂਟ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਆਧੁਨਿਕ ਟੈਕਨੋਲੋਜੀ ਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਹੋਈ।
ਫ਼ੋਟੋ
ਡਾਕਟਰ ਐੱਮਸੀ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਟੈਕਨਾਲੋਜੀ ਬਹੁਤ ਹੀ ਜ਼ਿਆਦਾ ਵਿਕਸਿਤ ਹੋ ਚੁੱਕੀ ਹੈ। ਡੇਵਿਡ ਗ੍ਰੇਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਸਿਤ ਟੈਕਨਾਲੋਜੀ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਪ੍ਰਗਤੀ ਦੇ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਦਾ ਅਤੇ ਦੇਸ਼ ਦਾ ਭਵਿੱਖ ਸੋਹਣਾ ਹੋਵੇ।
ਵੀਡੀਓ
ਇਸ ਕਾਨਫਰੰਸ ਨੂੰ ਹਰਿਆਣਾ ਰੇਲਵੇ ਫੋਰਸ ਦੇ ਸੀਨੀਅਰ ਡਵੀਜ਼ਨਲ ਕਮਿਸ਼ਨਰ ਸਦਨ ਖਾਨ ਨੇ ਵੀ ਟੈਕਨਾਲੋਜੀ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ।