ਜਲੰਧਰ: ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਲੋਕਾਂ ਦੇ ਸਮਾਰਟ ਅਤੇ ਡਿਵੈਲਪ ਹੋਣ ਦਾ ਨਾਲ-ਨਾਲ ਚੋਰ ਵੀ ਨਵੀਂਆਂ ਤਕਨੀਕਾਂ ਅਪਣਾ ਰਹੇ ਹਨ।
ਬਲੇਡ ਮਾਰ ਕੇ ਪਰਸ ਚੋਰੀ
ਜਲੰਧਰ: ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਲੋਕਾਂ ਦੇ ਸਮਾਰਟ ਅਤੇ ਡਿਵੈਲਪ ਹੋਣ ਦਾ ਨਾਲ-ਨਾਲ ਚੋਰ ਵੀ ਨਵੀਂਆਂ ਤਕਨੀਕਾਂ ਅਪਣਾ ਰਹੇ ਹਨ।
ਬਲੇਡ ਮਾਰ ਕੇ ਪਰਸ ਚੋਰੀ
ਫਗਵਾੜਾ ਵਿਖੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਖਰੀਦਾਰੀ ਕਰਨ ਆਈ ਇੱਕ ਮਹਿਲਾ ਦੇ ਬੈਗ ਵਿੱਚੋਂ ਕਿਸੇ ਮਹਿਲਾ ਚੋਰ ਨੇ ਬਲੇਡ ਮਾਰ ਕੇ ਪਰਸ ਚੋਰੀ ਕਰ ਲਿਆ, ਜਿਸ ਵਿੱਚ ਤੀਹ ਹਜ਼ਾਰ ਰੁਪਏ ਕੈਸ਼ ਮੌਜੂਦ ਸੀ। ਇਸ ਬਾਰੇ ਰਤਾ ਲੱਗਣ 'ਤੇ ਪੀੜਤ ਮਹਿਲਾ ਸੱਤਿਆ ਦੇਵੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਫਗਵਾੜਾ ਪੁਲਿਸ ਦੇ ਐਸ.ਐਚ.ਓ. ਭਰਤ ਭੂਸ਼ਣ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਦਿੱਤਾ ਜਾਵੇਗਾ।
ਬੈਟਰੀ ਚੋਰੀ ਕਰਨ ਵਾਲਾ ਕਾਬੂ
ਇਸੇ ਤਰ੍ਹਾਂ ਦੂਸਰੇ ਮਾਮਲੇ 'ਚ ਜਲੰਧਰ ਪੁਲਿਸ ਨੇ ਕਾਰਾਂ ਦੀ ਬੈਟਰੀ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਜਾ ਕੇ ਚੋਰ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਨੂੰ ਦੇਖਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਚੋਰ ਦਾ ਨਾਮ ਗੁਰਿੰਦਰ ਸਿੰਘ ਹੈ ਜੋ ਕਿ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।