ਫਗਵਾੜਾ: ਸ਼ਹਿਰ ਵਿੱਚ ਸ਼ਾਮ ਨੂੰ ਹੋਈ ਘਟਨਾ ਵਿੱਚ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰਿਕ ਮੈਂਬਰਾਂ ਉਪਰ ਲੜਕੀ ਦੇ ਸਹੁਰੇ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਲੜਕੀ ਦੀ ਭੈਣ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਲੜਕੀ ਦਾ ਪਿਤਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ। ਮਾਮਲਾ ਫਗਵਾੜਾ ਦੇ ਮੁਹੱਲਾ ਗ੍ਰੀਨ ਐਵੀਨਿਊ ਦਾ ਹੈ।
ਸਹੁਰੇ ਨੇ ਨੂੰਹ ਦੇ ਪਰਿਵਾਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਭੈਣ ਦੀ ਮੌਤ - ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ
ਫਗਵਾੜਾ ਵਿੱਚ ਸ਼ਾਮ ਨੂੰ ਹੋਈ ਘਟਨਾ ਵਿੱਚ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰਿਕ ਮੈਂਬਰਾਂ ਉਪਰ ਲੜਕੀ ਦੇ ਸਹੁਰੇ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਲੜਕੀ ਦੀ ਭੈਣ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਲੜਕੀ ਦਾ ਪਿਤਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
ਸਹੁਰੇ ਨੇ ਨੂੰਹ ਦੇ ਪਰਿਵਾਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਭੈਣ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਥਾਨਾ ਸਦਰ ਸੰਜੀਵ ਕੁਮਾਰ ਨੇ ਦਸਿਆ ਕਿ ਪਰਿਵਾਰਕ ਵਿਵਾਦ ਦੇ ਚਲਦਿਆਂ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰ ਤੇ ਸਹੁਰੇ ਵੱਲੋਂ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇੱਕ ਲੜਕੀ ਨਾਂਅ ਮੇਹਰਜੋਤ ਕੌਰ ਦੀ ਮੌਤ ਹੋ ਗਈ ਹੈ, ਜਦਕਿ ਇੱਕ ਵਿਅਕਤੀ ਅਮਰੀਕ ਸਿੰਘ ਵਾਸੀ ਪਟਿਆਲਾ ਗੰਭੀਰ ਹਾਲਤ ਵਿੱਚ ਜਲੰਧਰ ਵਿਖੇ ਇਲਾਜ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁਲਿਸ ਨੇ ਮੁਲਜ਼ਮ ਸੁਰੇਸ਼ ਗੋਗਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਰਿਵਾਲਵਰ ਕਬਜ਼ੇ 'ਚ ਲੈ ਲਿਆ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।