ਪੰਜਾਬ

punjab

ETV Bharat / state

ਕਪੂਰਥਲਾ 'ਚ ਟਰੱਕ ਨੇ ਦਰੜਿਆ ਆਟੋ, ਦੋ ਮਹਿਲਾਵਾਂ ਦੀ ਮੌਤ, ਹਾਦਸਾ ਸੀਸੀਟੀਵੀ 'ਚ ਕੈਦ - ਕਪੂਰਥਲਾ ਦੀ ਖ਼ਬਰ ਪੰਜਾਬੀ ਵਿੱਚ

ਕਪੂਰਥਲਾ ਵਿੱਚ ਇੱਕ ਟਰੱਕ ਨੇ ਆਟੋ ਵਿੱਚ ਚੜ੍ਹ ਰਹੀਆਂ ਸਵਾਰੀਆਂ ਅਤੇ ਆਟੋ ਨੂੰ ਦਰੜ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਜਿੱਥੇ 2 ਮਹਿਲਾਵਾਂ ਦੀ ਮੌਤ ਹੋ ਗਈ ਉੱਥੇ ਹੀ ਦੋ ਮਹਿਲਾਵਾਂ ਮੌਤ ਦੇ ਮੂੰਹ ਵਿੱਚ ਜਾਣ ਦੇ ਬਾਵਜੂਦ ਬਚ ਗਈਆਂ। ਸੀਸੀਟੀਵੀ ਵਿੱਚ ਹਾਦਸੇ ਦੀਆਂ ਖਤਰਨਾਕ ਤਸਵੀਰਾਂ ਕੈਦ ਹੋਈਆਂ ਹਨ।

In Kapurthala, the truck cracked the auto and in the meantime two women died
ਕਪੂਰਥਲਾ 'ਚ ਟਰੱਕ ਨੇ ਦਰੜਿਆ ਆਟੋ, ਦੋ ਮਹਿਲਾਵਾਂ ਦੀ ਮੌਤ ਦੋ ਜ਼ਖ਼ਮੀ, ਹਾਦਸਾ ਸੀਸੀਟੀਵੀ 'ਚ ਕੈਦ

By

Published : Jul 3, 2023, 3:53 PM IST

ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਉੱਤੇ ਬੱਸ ਸਟੈਂਡ 'ਤੇ ਖੜ੍ਹਾ ਇੱਕ ਆਟੋ ਸਵਾਰੀਆਂ ਨੂੰ ਕਪੂਰਰਥਲਾ ਲੈਕੇ ਜਾਣ ਲਈ ਬਿਠਾ ਰਿਹਾ ਸੀ ਪਰ ਇਸ ਦੌਰਾਨ ਸੁਲਤਾਨਪੁਰ ਲੋਧੀ ਵੱਲੋਂ ਆ ਰਹੇ ਇੱਕ ਟਰੱਕ ਚਾਲਕ ਨੇ ਆਟੋ ਨੂੰ ਦਰੜ ਦਿੱਤਾ ਜਿਸ ਕਾਰਨ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ।


ਸੀਸੀਟੀਵੀ 'ਚ ਕੈਦ ਭਿਆਨਕ ਹਾਦਸਾ:ਸੀਸੀਟੀਵੀ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਆਟੋ ਚਾਲਕ ਸਵਾਰੀਆਂ ਨੂੰ ਆਟੋ ਵਿੱਚ ਬਿਠਾ ਰਿਹਾ ਹੈ ਅਤੇ ਇਸ ਦੌਰਾਨ ਹੀ ਇੱਕ ਟਰੱਕ ਪਿੱਛੋਂ ਆਉਂਦਾ ਹੈ ਅਤੇ ਲਵਾਪਰਵਾਹੀ ਦੀਆਂ ਹੱਦਾਂ ਪਾਰ ਕਰਦਿਆਂ ਆਟੋ ਨੂੰ ਘਸੀਟਦਾ ਹੋਇਆ ਅੱਗੇ ਲੈ ਜਾਂਦਾ ਹੈ। ਇਸ ਦਰਮਿਆਨ ਕੁੱਝ ਲੋਕ ਆਪਣਾ ਬਚਾਅ ਕਰਨ ਵਿੱਚ ਸਫਲ ਹੋ ਜਾਂਦੇ ਨੇ ਪਰ ਇਸ ਹਾਦਸੇ ਵਿੱਚ ਕੁੱਝ ਲੋਕ ਦੀ ਜਾਨ ਵੀ ਚਲੀ ਗਈ। ਮ੍ਰਿਤਕ ਔਰਤਾਂ ਦੀ ਪਛਾਣ 57 ਸਾਲਾ ਦਵਿੰਦਰ ਕੌਰ ਪਤਨੀ ਹਰਥਲ ਸਿੰਘ ਵਾਸੀ ਦਸ਼ਮੇਸ਼ ਨਗਰ ਸੈਦੋ ਭੁਲਾਣਾ ਅਤੇ 26 ਸਾਲਾ ਰਮਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਆਰ.ਸੀ.ਐਫ. ਹੋਈ। ਜਦਕਿ ਦੌ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹਨ ਅਤੇ ਜ਼ਖ਼ਮੀਆਂ ਦੀ ਪਛਾਣ 37 ਸਾਲ ਦੀ ਅਨੁਦੱਤ ਅਤੇ 20 ਸਾਲ ਦੀ ਪੂਨਮ ਵਜੋਂ ਹੋਈ ਹੈ। ਦੋਵਾਂ ਨੂੰ ਪੁਲਿਸ ਨੇ ਇਲਾਜ ਲਈ ਆਰਸੀਐਫ ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਪਰ ਡਿਊਟੀ ਡਾਕਟਰ ਨੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ।

ਮੁਲਜ਼ਮ ਟਰੱਕ ਡਰਾਈਵਰ ਫਰਾਰ: ਦੱਸ ਦਈਏ ਇਸ ਖਤਰਨਾਕ ਹਾਦਸੇ ਤੋਂ ਬਾਅਦ ਲੋਕ ਸਹਿਮ ਗਏ। ਪੁਲਿਸ ਦੇ ਨਾਲ ਰਾਹਗੀਰ ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਲੈ ਕੇ ਜਾ ਰਹੇ ਸਨ ਤਾਂ ਮੁਲਜ਼ਮ ਟਰੱਕ ਡਰਾਈਵਰ, ਟਰੱਕ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਆਰਸੀਐਫ ਸਥਿਤ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮੁਤਾਬਿਕ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details