ਕਪੂਰਥਲਾ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਪੂਰਥਲਾ ਦੇ ਇਲਾਕੇ ਲੋਹੀਆਂ ਵਿੱਚ ਹੜ੍ਹ ਦੀ ਮਾਰ ਤੋਂ ਪਰੇਸ਼ਾਨ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ। ਬਨਵਾਰੀ ਲਾਲ ਪੁਰੋਹਿਤ ਨੇ ਸਤਲੁਜ ਦਰਿਆ ਅਤੇ ਉਸ ਦੇ ਨੇੜਲੇ ਖੇਤਰਾਂ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ ਦਾ ਮੰਜ਼ਰ ਦੇਖਣ ਲਈ ਗਿੱਦੜ ਪਿੰਡੀ ਤੱਕ ਪਹੁੰਚ ਕੀਤੀ। ਇਸ ਮੌਕੇ ਉਨ੍ਹਾਂ ਸੜਕੀ ਪੁੱਲ ਉੱਤੇ ਖੜ੍ਹ ਕੇ ਇਲਾਕੇ ਦਾ ਜਾਇਜ਼ਾ ਲਿਆ।
ਪੰਜਾਬ ਦੇ ਰਾਜਪਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਹੜ੍ਹ ਪੀੜਤਾਂ ਦਾ ਜਾਣਿਆ ਹਾਲ - ਹੜ੍ਹ ਪੀੜਤਾਂ ਨੂੰ ਮਦਦ ਦਾ ਭਰੋਸਾ ਦਿੱਤਾ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹ ਦੀ ਮਾਰ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਲੋਹੀਆਂ ਵਿੱਚ ਗਵਰਨਰ ਨੇ ਲੋਕਾਂ ਦਾ ਹਾਲ ਜਾਣਿਆ।
ਲੋਕਾਂ ਨੂੰ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿਵਾਇਆ:ਇਸ ਦੌਰਾਨ ਉਹਨਾਂ ਨੇ ਦਰਿਆ ਵਿੱਚ ਆਏ ਪਾਣੀ ਦਾ ਜਾਇਜ਼ਾ ਲਿਆ, ਹੁਣ ਦਰਿਆ ਵਿੱਚ ਪਾਣੀ ਦਾ ਲੈਵਲ ਕਾਫੀ ਘੱਟ ਗਿਆ ਹੈ। ਉਹਨਾਂ ਦੇ ਨਾਲ ਆਏ ਅਧਿਕਾਰੀਆਂ ਵੱਲੋਂ ਨਕਸ਼ੇ ਦਿਖਾ ਕੇ ਹੜ੍ਹਾਂ ਨੂੰ ਰੋਕਣ ਲਈ ਅਪਣਾਏ ਜਾਣ ਵਾਲੇ ਵਸੀਲਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਨਿਰਮਲ ਕੁਟੀਆ ਸੀਚੇਵਾਲ ਨਾਲ ਆਏ ਕਈ ਪਿੰਡਾਂ ਦੇ ਲੋਕਾਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਹੜ੍ਹ ਕਾਰਨ ਆਈਆਂ ਤਕਲੀਫਾਂ ਬਾਰੇ ਦੱਸਿਆ। ਤਕਲੀਫਾਂ ਨੂੰ ਸੁਣਨ ਤੋਂ ਬਾਅਦ ਗਵਰਨਰ ਨੇ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ।
- Punjab Flood: ਭਾਜਪਾ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ- ਸਰਕਾਰ ਦੀ ਲਾਪਰਵਾਹੀ ਲਈ ਪੰਜਾਬ ਵਿੱਚ ਹੋਇਆ ਨੁਕਸਾਨ
- ਹੜ੍ਹ ਕਾਰਣ ਪੰਜਾਬ ਵਿੱਚ ਹੋਏ ਨੁਕਾਸਾਨ ਉੱਤੇ ਸਿਆਸੀ ਘਮਸਾਣ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ ਤਾਂ ਸਰਕਾਰ ਵੀ ਕਰ ਰਹੀ ਪਲਟਵਾਰ
- ਸ਼੍ਰੋਮਣੀ ਅਕਾਲੀ ਦਲ ਵੱਲੋਂ 'ਆਪ' ਅਤੇ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ, ਅਕਾਲੀ ਦਲ ਨੇ ਚੰਡੀਗੜ੍ਹ ਪੁਲਿਸ ਕੋਲ ਸੌਂਪਿਆ ਮੰਗ ਪੱਤਰ
23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ:ਦੱਸ ਦਈਏ ਪੰਜਾਬ 'ਚ ਹੜ੍ਹਾਂ ਕਾਰਣ ਇਸ ਵਾਰ ਵੱਡੀ ਤਬਾਹੀ ਹੋਈ ਹੈ ਅਤੇ ਇਸ ਕੁਦਰਤੀ ਕਹਿਰ ਨਾਲ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੜ੍ਹ ਦੀ ਮਾਰ ਹੰਢਾ ਰਹੇ ਜ਼ਿਲ੍ਹਿਆਂ ਵਿੱਚ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਦਰਤ ਦੇ ਇਸ ਕਹਿਰ ਕਾਰਣ ਜਿੱਥੇ ਪੰਜਾਬ ਵਿੱਚ 377 ਘਰ ਪੂਰੀ ਤਰ੍ਹਾਂ ਬਰਬਾਦ ਹੋਏ ਨੇ ਉੱਥੇ ਹੀ 770 ਘਰ ਨੂੰ ਥੋੜ੍ਹਾ ਘੱਟ ਨੁਕਸਾਨ ਪਹੁੰਚਿਆ ਹੈ ਪਰ ਅੰਕੜਿਆਂ ਮੁਤਾਬਿਕ ਘਰ ਨੁਕਸਾਨੇ ਗਏ ਹਨ। ਹੜ੍ਹ ਦੇ ਪਾਣੀ ਕਾਰਣ ਜਿੱਥੇ ਵਾਹੀਯੋਗ ਜ਼ਮੀਨਾਂ 'ਤੇ ਵੱਡੇ ਪੱਧਰ 'ਤੇ ਸੇਮ ਆ ਚੁੱਕੀ ਹੈ, ਉੱਥੇ ਸਰਕਾਰ ਅਜੇ ਤੱਕ ਇਹ ਅੰਕੜਾ ਨਹੀਂ ਦੇ ਸਕੀ ਕਿ ਕਿੰਨੀ ਹੈਕਟੇਅਰ ਜ਼ਮੀਨ ਸੇਮ ਦੀ ਮਾਰ ਹੇਠ ਹੈ। ਸੇਮ ਕਾਰਨ ਸਰਕਾਰ ਇਸ ਦੀ ਗਿਰਦਾਵਰੀ ਨਹੀਂ ਕਰਵਾ ਸਕੀ। ਇਸ ਦੇ ਨਾਲ ਹੀ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਅਧਿਕਾਰਤ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰ ਨਹੀਂ ਐਲਾਨਿਆ ਹੈ।