ਕਪੂਰਥਲਾ: ਜਿੱਥੇ ਪੰਜਾਬ ਭਰ ਵਿੱਚ 2 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਉਥੇ ਹੀ ਇਸ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਬਾਰਿਸ਼ ਨੇ ਕਪੂਰਥਲਾ ਦੇ ਪਿੰਡਾਂ ਵਿੱਚ ਕਈਂ ਥਾਂ ਫਸਲਾਂ ਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਦੱਸ ਦਈਏ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਆਸ-ਪਾਸ ਪਿੰਡਾਂ ਵਿੱਚ ਜ਼ਿਆਦਾ ਕਿਸਾਨ ਸਬਜ਼ੀਆਂ ਦੀਂ ਕਾਸ਼ਤ ਕਰਦੇ ਹਨ ਅਤੇ ਇਸ ਹਲਕੇ ਵਿੱਚ ਇਸ ਮੌਸਮ ਵਿੱਚ ਕਿਸਾਨ ਗੋਭੀ, ਮਟਰ, ਅਤੇ ਸ਼ਿਮਲਾ ਮਿਰਚ ਦੀਂ ਜਿਆਦਾ ਫ਼ਸਲ ਉਗਾਈ ਜਾਂਦੀ ਹੈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੀਤੇ 4 ਦਿਨਾਂ ਤੋਂ ਰੁੱਕ-ਰੁੱਕ ਕੇ ਅਤੇ ਬੀਤੀ ਰਾਤ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਕਪੂਰਥਲਾ ਦੇ ਪਿੰਡਾਂ 'ਚ ਮੀਂਹ ਦਾ ਕਹਿਰ ਇਸ ਤੋਂ ਇਲਾਵਾਂ ਬਾਰਿਸ਼ ਦੇ ਪਾਣੀ ਨਾਲ ਕਣਕ, ਆਲੂ, ਗੋਭੀ ਤੇ ਹੋਰ ਫ਼ਸਲਾਂ ਦੇ ਖੇਤ ਨੱਕੋ ਨੱਕ ਭਰ ਚੁੱਕੇ ਹਨ। ਪਾਣੀ ਨਾਲ ਨੀਵੇਂ ਇਲਾਕਿਆਂ ਵਿੱਚ ਫ਼ਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖੇਤਾਂ ਵਿੱਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਕਿਸਾਨਾਂ ਨੂੰ ਕਈ ਜਗ੍ਹਾ 'ਤੇ ਜੇ.ਸੀ.ਬੀ ਨਾਲ ਟੋਏ ਪੁੱਟ ਕੇ ਆਪਣੇ ਖੇਤਾਂ ਵਿੱਚੋ ਪਾਣੀ ਕੱਢ ਰਹੇ ਹਨ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਭਾਰੀ ਬਾਰਿਸ਼ ਨਾਲ ਨੁਕਸਾਨ ਹੋਇਆ ਹੈ, ਜਿਸ ਦਾ ਪੰਜਾਬ ਸਰਕਾਰ ਮੁਆਵਜ਼ਾ ਵੀ ਦੇਵੇ।
ਇਹ ਵੀ ਪੜੋ:‘ਪੋਹ ਦੀ ਝੜੀ’ ਨੇ ਠਾਰੇ ਲੋਕ, ਤਾਪਮਾਨ ’ਚ ਗਿਰਾਵਟ