ਕਪੂਰਥਲਾ: ਸੂਬੇ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਤੇ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੁੱਲੋਂ ਤੋਂ ਬਾਅਦ ਜ਼ਿਲ੍ਹੇ ਦੇ ਹਲਕਾ ਭੁਲੱਥ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਨੇ ਵੀ ਪੰਜਾਬ ਦੇ ਚੀਫ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾਜਾਇਜ਼ ਸ਼ਰਾਬ ਨੂੰ ਲੈ ਕੇ ਇੱਕ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ 'ਤੇ ਸ਼ਰਾਬ ਤਸਕਰੀ ਅਤੇ ਮਾਫੀਆ ਨੈਟਵਰਕ ਜਿਹੇ ਗੰਭੀਰ ਦੋਸ਼ ਲਾਏ ਹਨ।
ਹਲਕਾ ਭੁਲੱਥ ਨਾਲ ਜੁੜੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਤਾਰ: ਰਾਣਾ ਰਣਜੀਤ ਸਿੰਘ
ਹਲਕਾ ਭੁਲੱਥ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਨੇ ਵੀ ਪੰਜਾਬ ਦੇ ਚੀਫ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾਜਾਇਜ਼ ਸ਼ਰਾਬ ਨੂੰ ਲੈ ਕੇ ਇੱਕ ਚਿੱਠੀ ਲਿਖੀ ਹੈ।
ਰਾਣਾ ਰਣਜੀਤ ਸਿੰਘ ਨੇ ਕਿਹਾ ਕਿ ਹਲਕਾ ਭੁੱਲਥ ਵੀ ਨਾਜਾਇਜ਼ ਅਤੇ ਜ਼ਹਿਰੀਲੀ ਸ਼ਾਰਬ ਤਸਕਰੀ ਦਾ ਗੜ੍ਹ ਬਣਿਆ ਹੋਇਆ ਹੈ ਉਨ੍ਹਾਂ ਤਰਨਤਾਰਨ ਜ਼ਹਿਰੀਲੀ ਸ਼ਰਾਬ ਦੇ ਤਾਰ ਭੁਲੱਥ ਨਾਲ ਜੁੜੇ ਦੱਸੇ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਦੋਸ਼ੀ ਹਲਕਾ ਭੁਲੱਥ 'ਚ ਘੁੰਮਦੇ ਵੇਖੇ ਗਏ ਹਨ ਜਿਸ ਨਾਲ ਇਹ ਸਿੱਧ ਹੁੰਦਾ ਹੈ ਕਿ ਭੁੱਲਥ ਅਤੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਤਾਰ ਇੱਕ ਦੂਜੇ ਨਾਲ ਜੁੜੇ ਹੋਏ ਹਨ।
ਰਾਣਾ ਰਣਜੀਤ ਸਿੰਘ ਨੇ ਵਿਧਾਇਕ ਰਾਣਾ ਗੁਰਜੀਤ ਉੱਤੇ ਸ਼ਰਾਬ ਅਤੇ ਰੇਤ ਦੇ ਧੰਦੇ ਵਿੱਚ ਨਾਜਾਇਜ ਢੰਗ ਨਾਲ ਕੰਮ-ਕਾਜ ਦੀ ਗੱਲ ਆਖੀ ਹੈ। ਰਾਣਾ ਨੇ ਚਿੱਠੀ ਵਿੱਚ ਬੀਬੀ ਜਾਗੀਰ ਕੌਰ ਨਾਲ ਉਨ੍ਹਾਂ ਦੀ ਦੋਸਤੀ ਅਤੇ ਆਪਣੀ ਸ਼ਰਾਬ ਫੈਕਟਰੀ ਲਈ ਅਕਾਲੀ ਭਾਜਪਾ ਸਰਕਾਰ ਵਿੱਚ ਫਾਇਦੇ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਚਿੱਠੀ ਲਿਖ ਮੁੱਖ ਮੰਤਰੀ ਕੈਪਟਨ ਨੂੰ ਨਸ਼ਾਂ ਤਸਕਰਾਂ 'ਤੇ ਨਕੇਲ ਕਸਣ ਦੀ ਬੇਨਤੀ ਕੀਤੀ ਹੈ।