ਕਪੂਰਥਲਾ :ਦੇਸ਼ ਭਰ ਵਿੱਚ ਹੁਸਣ ਦਾ ਤਲਿੱਸਮ ਚਲਾ ਕੇ ਮਿੱਠੇ ਜਾਲ ਵਿੱਚ ਫਸਾਉਣ ਵਾਲੀਆਂ ਹਸੀਨ ਕੁੜੀਆਂ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀਆਂ ਹਨ। ਪੰਜਾਬ ਵਿੱਚ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਹੁਸਨ ਦੇ ਮਿੱਠੇ ਜਾਲ ਵਿੱਚ ਫਸ ਕੇ ਲੋਕ ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਤੋਂ, ਜਿਥੇ ਇਸੇ ਗਿਰੋਹ ਦੇ ਜਾਲ ਵਿੱਚ ਇਕ ਵਿਅਕਤੀ ਫਸ ਗਿਆ। ਮਦਦ ਕਰਨ ਦੇ ਬਹਾਨੇ ਔਰਤ ਪਹਿਲਾਂ ਉਕਤ ਵਿਅਕਤੀ ਨੂੰ ਆਪਣੇ ਘਰ ਲੈ ਗਈ, ਉਥੇ ਪਹਿਲਾਂ ਹੀ ਦੋ ਮੌਜੂਦ ਦੋ ਔਰਤਾਂ ਨੇ ਉਸ ਨਾਲ ਅਸ਼ਲੀਲ ਵੀਡੀਓ ਬਣਾਈ ਫਿਰ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ।
Honey Trap: ਕਪੂਰਥਲਾ 'ਚ "ਮਿੱਠੇ ਜਾਲ" ਵਿੱਚ ਫਸਿਆ ਵਿਅਕਤੀ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਵਸੂਲੇ ਹਜ਼ਾਰਾਂ ਰੁਪਏ - ਕਪੂਰਥਲਾ ਪੁਲਿਸ
ਕਪੂਰਥਲਾ ਵਿੱਚ ਹਨੀ ਟ੍ਰੈਪ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਨੂੰ ਮਦਦ ਦੇ ਬਹਾਨੇ ਘਰ ਵਿੱਚ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਬਲੈਕਮੇਲ ਕਰ ਕੇ ਉਸ ਕੋਲੋਂ 20 ਹਜ਼ਾਰ ਰੁਪਏ ਕਢਵਾਏ। ਪੁਲਿਸ ਨੇ ਕਾਰਵਾਈ ਕਰਦਿਆਂ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਬੈੱਡ ਠੀਕ ਕਰਨ ਦੇ ਬਹਾਨੇ ਵਿਅਕਤੀ ਨੂੰ ਅੰਦਰ ਲੈ ਗਈ ਔਰਤ :ਜਾਣਕਾਰੀ ਅਨੁਸਾਰ ਕਪੂਰਥਲਾ ਪੁਲਿਸ ਨੇ ਹਨੀ ਟ੍ਰੈਪ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਕਪੂਰਥਲਾ ਦੇ ਇੱਕ ਸ਼ਹਿਰੀ ਖੇਤਰ ਵਿੱਚ ਚੱਲ ਰਹੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਅਨੁਸਾਰ ਕਪੂਰਥਲਾ ਦੇ ਸੈਨਿਕ ਸਕੂਲ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇੱਕ ਦੋਸਤ ਨਾਲ ਜਦੋਂ ਮੁਹੱਲੇ 'ਚ ਸ਼ਰਾਬ ਲੈਣ ਗਿਆ ਤਾਂ ਉੱਥੇ ਮੌਜੂਦ ਇਕ ਔਰਤ ਨੇ ਉਸ ਨੂੰ ਘਰ ਬੁਲਾ ਕੇ ਕਿਹਾ ਕਿ ਉਹ ਉਸ ਦੇ ਘਰ ਬੈੱਡ ਠੀਕ ਕਰਨ 'ਚ ਉਸ ਦੀ ਮਦਦ ਕਰੇ, ਪਰ ਇਸ ਤੋਂ ਬਾਅਦ ਜਿਵੇਂ ਹੀ ਉਹ ਘਰ ਦੇ ਅੰਦਰ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਮੌਜੂਦ ਦੋ ਔਰਤਾਂ ਨੇ ਉਸ ਦੇ ਕੱਪੜੇ ਲਾਹ ਕੇ ਉਸ ਨਾਲ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋ ਨੌਜਵਾਨ ਵੀ ਉੱਥੇ ਆ ਗਏ ਅਤੇ ਉਸ ਨੂੰ ਡਰਾ ਧਮਕਾ ਕੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।
- ਪੰਜਾਬ ਪੁਲਿਸ ਨੇ ਲਾਰੈਂਸ ਦੇ ਨਾਮ ਹੇਠ ਫਿਰੌਤੀ ਮੰਗਣ ਵਾਲੇ ਗਿਰੋਹ ਦੇ 1 ਮੈਂਬਰ ਨੂੰ ਪਿਸਤੌਲ ਸਮੇਤ ਕੀਤਾ ਕਾਬੂ
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਹੱਥਾਂ ਦੀ ਕਠਪੁਤਲੀ ਬਣੀ, ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਨਿਸ਼ਾਨਾ
- ਜਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਸ਼ਰਾਬ ਦੇ ਠੇਕੇ 'ਤੇ ਹੋਈ ਲੁੱਟ ਦੀ ਵਾਰਦਾਤ
ਪੁਲਿਸ ਨੇ ਇਕ ਔਰਤ ਨੂੰ ਕੀਤਾ ਕਾਬੂ :ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਜਿਸ 'ਤੇ ਉਸ ਨੇ 15 ਹਜ਼ਾਰ ਦੀ ਰਕਮ ਬੈਂਕ ਖਾਤੇ 'ਚੋਂ ਕਢਵਾ ਲਈ। 4000 ਰੁਪਏ ਹੋਰ ਨਕਦ ਦੇ ਦਿੱਤੇ ਪਰ ਇਸ ਤੋਂ ਬਾਅਦ ਵੀ ਉਕਤ ਵਿਅਕਤੀਆਂ ਨੇ ਉਸ ਨੂੰ ਧਮਕੀਆਂ ਦੇਣੀਆਂ ਬੰਦ ਨਹੀਂ ਕੀਤੀਆਂ, ਜਿਸ 'ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ 4 ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਦਕਿ ਗ੍ਰਿਫਤਾਰ ਮੁਲਜ਼ਮ ਔਰਤ ਨੇ ਕੈਮਰੇ ਸਾਹਮਣੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।